Close
Menu

ਭਾਰਤੀ ਮੂਲ ਦੀ ਮਹਿਲਾ ਦੀ ਲਾਸ਼ ਸਮੁੰਦਰ ਕੰਢਿਓਂ ਮਿਲੀ

-- 21 November,2018

ਆਕਲੈਂਡ, 21 ਨਵੰਬਰ
ਵਲਿੰਗਟਨ ਰਹਿੰਦੀ ਭਾਰਤੀ ਮੂਲ ਦੀ 26 ਸਾਲਾ ਮਹਿਲਾ, ਜੋ ਸ਼ਨਿਚਰਵਾਰ ਤੋਂ ਲਾਪਤਾ ਸੀ, ਦੀ ਲਾਸ਼ ਅੱਜ ਸ਼ਹਿਰ ਦੇ ਵਾਇਰੀਰਾਪਾ ਸਮੁੰਦਰ ਦੇ ਕੰਢਿਓਂ ਮਿਲੀ ਹੈ।
ਮ੍ਰਿਤਕ ਸੋਨਮ ਸ਼ੈਲਰ ਦੇ ਪਤੀ ਸਾਗਰ ਸਲੇਰ ਅਨੁਸਾਰ ਸੋਨਮ ਪੰਜ ਮਹੀਨੇ ਦੀ ਗਰਭਵਤੀ ਸੀ। ਉਸ ਨੂੰ ਅਲਟਰਾਸਾਊਂਡ ਕਰਾਉਣ ਤੋਂ ਬਾਅਦ ਪਤਾ ਲੱਗਿਆ ਕਿ ਉਸ ਦੇ ਗਰਭ ਵਿਚ ਬੱਚੀ ਹੈ, ਜਿਸ ਕਾਰਨ ਉਹ ਕਾਫ਼ੀ ਤਣਾਅ ਵਿਚ ਸੀ, ਕਿਉਂਕਿ ਸੋਨਮ ਦੀ ਇੱਛਾ ਸੀ ਕਿ ਉਹ ਲੜਕੇ ਨੂੰ ਜਨਮ ਦੇਵੇ। ਸ਼ਨਿਚਰਵਾਰ ਸਵੇਰੇ ਉਹ ਉਸ ਨੂੰ ਘਰ ਛੱਡ ਕੇ ਕੰਮ ’ਤੇ ਗਿਆ, ਪਰ ਜਦੋਂ ਉਹ ਪਰਤਿਆ ਤਾਂ ਸੋਨਮ ਘਰ ਨਹੀਂ ਸੀ। ਸਾਗਰ ਦਾ ਕਹਿਣਾ ਹੈ ਕਿ ਪੁਲੀਸ ਵੱਲੋਂ ਉਸ ’ਤੇ ਸ਼ੱਕ ਜਤਾਇਆ ਜਾ ਸਕਦਾ ਹੈ, ਪਰ ਉਹ ਹਰ ਤਰ੍ਹਾਂ ਦੀ ਪੁੱਛ-ਗਿੱਛ ਦਾ ਸਾਹਮਣਾ ਕਰਨ ਲਈ ਤਿਆਰ ਹੈ। ਇਸ ਦੌਰਾਨ ਪੁਲੀਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਦੱਸਣਯੋਗ ਹੈ ਕਿ ਸੋਨਮ, ਭਾਰਤ ਦੇ ਮੁੰਬਈ ਸ਼ਹਿਰ ਨਾਲ ਸਬੰਧਤ ਸੀ ਤੇ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾ ਕੇ ਆਪਣੇ ਪਤੀ ਨਾਲ ਨਿਊਜ਼ੀਲੈਂਡ ਆਈ ਸੀ|

Facebook Comment
Project by : XtremeStudioz