Close
Menu

ਭਾਰਤ ਤੇ ਮਾਰੀਸ਼ੀਅਸ ਵਿਚਕਾਰ 50 ਕਰੋੜ ਡਾਲਰ ਦਾ ਸਮਝੌਤਾ

-- 27 May,2017

ਨਵੀਂ ਦਿੱਲੀ— ਸ਼ਨੀਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਾਰੀਸ਼ੀਅਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਾਥ ਨੇ ਮੁਲਾਕਾਤ ਕੀਤੀ। ਇਸ ਮੁਲਾਕਾਤ ‘ਚ ਦੋਵਾਂ ਦੇਸ਼ਾਂ ਵਿਚਕਾਰ 50 ਕਰੋੜ ਡਾਲਰ ਤੋਂ ਜ਼ਿਆਦਾ ਦੇ ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ।
ਇਸ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਕਿ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਪ੍ਰਵਿੰਦ ਜਗਨਾਥ ਨੇ ਆਪਣੇ ਪਹਿਲੇ ਵਿਦੇਸ਼ੀ ਦੌਰੇ ਲਈ ਭਾਰਤ ਨੂੰ ਚੁਣਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਹੋਇਆ 50 ਕਰੋੜ ਡਾਲਰ ਦਾ ਸਮਝੌਤਾ ਦੋਵਾਂ ਦੇਸ਼ਾਂ ਦੇ ਵਿਕਾਸ ਦੇ ਪ੍ਰਤੀ ਸਮਰਥਨ ਨੂੰ ਦਰਸ਼ਾਉਂਦਾ ਹੈ। ਮੋਦੀ ਦੇ ਮੁਤਾਬਕ, ਭਾਰਤ ਪ੍ਰੋਜੈਕਟ Trident ਦੇ ਤਹਿਤ ਮਾਰੀਸ਼ੀਅਸ ਦੇ ਐੱਨ.ਐੱਸ.ਜੀ. ਨੂੰ ਆਪਣੀ ਸਮਰਥਾ ਦਾ ਵਿਸਥਾਰ ਕਰਨ ‘ਚ ਸਹਿਯੋਗ ਕਰ ਰਿਹਾ ਹੈ।
ਮਾਰੀਸ਼ੀਅਸ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਭਾਰਤ ਤੇ ਮਾਰੀਸ਼ੀਅਸ ਦੇ ਚੰਗੇ ਸਬੰਧਾਂ ਨੂੰ ਨਵਾਂ ਮੁਕਾਮ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤ ਤੇ ਮਾਰੀਸ਼ੀਅਸ ਦੇ ਵਿਚਕਾਰ ਰੱਖਿਆ ਤੇ ਸੁਰੱਖਿਆ ਦੇ ਖੇਤਰ ‘ਚ ਇਕ ਮਜਬੂਤ ਦੋ-ਪੱਖੀ ਸਬੰਧ ਵਿਕਸਿਤ ਕੀਤਾ ਹੈ।

Facebook Comment
Project by : XtremeStudioz