Close
Menu

ਭਾਰਤ ਵਲੋਂ ਰੂਸ ਤੋਂ ਐੱਸ-400 ਟ੍ਰਾਇਮਫ ਦੀ ਖਰੀਦ ‘ਤੇ ਅਮਰੀਕੀ ਪਾਬੰਦੀਆਂ ਦਾ ਖਤਰਾ

-- 21 September,2018

ਵਾਸ਼ਿੰਗਟਨ— ਟਰੰਪ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੂਸ ਤੋਂ ਅਰਬਾਂ ਡਾਲਰਾਂ ਦੀ ਐੱਸ-400 ਟ੍ਰਾਇਮਫ ਮਿਜ਼ਾਇਲ ਹਵਾਈ ਰੱਖਿਆ ਪ੍ਰਣਾਲੀ ਵਰਗੇ ਫੌਜੀ ਉਪਕਰਨਾਂ ਦੀ ਖਰੀਦ ਨੂੰ ਉਹ ਇਕ ਮਹੱਤਵਪੂਰਨ ਸੌਦਾ ਮੰਨੇਗਾ ਤੇ ਇਸ ਨੂੰ ਲੈ ਕੇ ਸਖਤ ਅਮਰੀਕੀ ਪਾਬੰਦੀ ਲਗਾਏ ਜਾਣ ਦੀ ਸੰਭਾਵਨਾ ਹੈ। ਅਸਲ ‘ਚ ਭਾਰਤ ਇਨ੍ਹਾਂ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਖਰੀਦਣ ‘ਤੇ ਵਿਚਾਰ ਕਰ ਰਿਹਾ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਇਕ ਕਾਰਜਕਾਰੀ ਹੁਕਮ ‘ਤੇ ਦਸਤਖਤ ਕਰਕੇ ‘ਕਾਊਂਟਰਿੰਗ ਅਮਰੀਕਾਜ਼ ਐਡਵਰਸੀਜ਼ ਸੈਕਸ਼ਨ ਐਕਟ’ (ਕਾਟਸਾ) ਦਾ ਉਲੰਘਣ ਕਰਨ ਵਾਲੇ ਦੇਸ਼ਾਂ, ਵਿਦੇਸ਼ੀ ਇਕਾਈਆਂ ਤੇ ਲੋਕਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਹੁਕਮ ‘ਤੇ ਦਸਤਖਤ ਕਰਨ ਤੋਂ ਬਾਅਦ ਅਮਰੀਕਾ ਨੇ ਇਕ ਚੀਨੀ ਇਕਾਈ ‘ਤੇ ਪਾਬੰਦੀ ਲਾਈ ਹੈ। ਰੂਸੀ ਸੁਖੋਈ-35 ਲੜਾਕੂ ਜਹਾਜ਼ ਤੇ ਜ਼ਮੀਨ ਤੋਂ ਜ਼ਮੀਨ ‘ਤੇ ਮਾਰ ਕਰਨ ਵਾਲੇ ਐੱਸ-400 ਏਅਰ ਮਿਜ਼ਾਇਲ ਦੀ ਹਾਲੀਆ ਖਰੀਦ ਨੂੰ ਲੈ ਕੇ ਇਹ ਪਾਬੰਦੀ ਲਗਾਈ ਗਈ ਹੈ।

ਕਾਟਸਾ ਨੇ ਈਰਾਨ, ਉੱਤਰ ਕੋਰੀਆ ਤੇ ਰੂਸ ‘ਤੇ ਪਾਬੰਦੀਆਂ ਲਾਈਆਂ ਹਨ ਤੇ ਇਹ ਭਾਰਤ ਦੀ ਰੱਖਿਆ ਖਰੀਦ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਕਿਉਂਕਿ ਰੂਸ ਤੋਂ ਕਰੀਬ 4.5 ਅਰਬ ਡਾਲਰ ਦੀ ਐੱਸ-400 ਟ੍ਰਾਇਮਫ ਮਿਜ਼ਾਇਲ ਹਵਾਈ ਰੱਖਿਆ ਪ੍ਰਣਾਲੀ ਖਰੀਦਣ ਦੀ ਇਹ ਦੀ ਯੋਜਨਾ ਹੈ। ਇਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਪਾਬੰਦੀਆਂ ਦਾ ਨਿਸ਼ਾਨਾ ਰੂਸ ਹੈ।

Facebook Comment
Project by : XtremeStudioz