Close
Menu

ਭਾਰਤ ਵੱਲੋਂ ਦਿਨ-ਰਾਤ ਦਾ ਟੈਸਟ ਨਾ ਖੇਡਣਾ ਨਿਰਾਸ਼ਾਜਨਕ: ਚੈਪਲ

-- 14 May,2018

ਨਵੀਂ ਦਿੱਲੀ: ਭਾਰਤੀ ਟੀਮ ਵੱਲੋਂ ਆਸਟਰੇਲੀਆ ਦੌਰੇ ਮੌਕੇ ਦਿਨ-ਰਾਤ ਦਾ ਟੈਸਟ ਮੈਚ ਖੇਡੇ ਜਾਣ ਤੋਂ ਇਨਕਾਰ ਕਰਨ ਨੂੰ ਸਾਬਕਾ ਕਪਤਾਨ ਇਆਨ ਚੈਪਲ ਨੇ ਅੱਜ ਨਿਰਾਸ਼ਾਜਨਕ ਕਰਾਰ ਦਿੱਤਾ ਹੈ। ਚੈਪਲ ਨੇ ਕਿਹਾ ਕਿ ਭਾਰਤੀ ਕ੍ਰਿਕਟ ਬੋਰਡ ਵੱਡੀ ਤਸਵੀਰ ਨੂੰ ਵੇਖੇ ਬਿਨਾਂ ਹਰ ਕੀਮਤ ’ਤੇ ਜਿੱਤ ਦਰਜ ਕਰਨਾ ਚਾਹੁੰਦਾ ਹੈ। ਚੈਪਲ ਨੇ ਈਐਸਪੀਐਨ ਕ੍ਰਿਕਇਨਫੋ ਦੇ ਕਾਲਮ ’ਚ ਲਿਖਿਆ, ‘ਬੀਸੀਸੀਆਈ ਦਾ ਫ਼ੈਸਲਾ ਕਾਫੀ ਨਿਰਾਸ਼ਾਜਨਕ ਹੈ। ਐਡੀਲੇਡ ਅਣਅਧਿਕਾਰਤ ਤੌਰ ’ਤੇ ਦਿਨ-ਰਾਤ ਦੇ ਟੈਸਟ ਮੈਚਾਂ ਦਾ ਘਰ ਬਣ ਗਿਆ ਸੀ ਤੇ ਪਿਛਲੇ ਤਿੰਨ ਸਾਲ ਵਿੱਚ ਉਥੇ ਸਫੇਦ ਰੌਸ਼ਨੀ ’ਚ ਸਫ਼ਲਤਾ ਨਾਲ ਮੈਚ ਖੇਡੇ ਜਾ ਰਹੇ ਹਨ। ਮਜ਼ਬੂਤ ਭਾਰਤੀ ਟੀਮ ਦੇ ਉਥੇ ਖੇਡਣ ਨਾਂਲ ਇਹ ਸਫ਼ਲਤਾ ਹੋਰ ਵੱਡੀ ਹੁੰਦੀ।’ ਚੈਪਲ ਨੇ ਕਿਹਾ, ‘ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਬੀਸੀਸੀਆਈ ਇਸ ਲਈ ਕੀ ਬਹਾਨਾ ਬਣਾਉਂਦਾ ਹੈ, ਪਰ ਇਹ ਸਵੀਕਾਰ ਕਰਨਾ ਮੁਸ਼ਕਲ ਹੈ ਕਿ ਇਸ ਫ਼ੈਸਲੇ ਪਿੱਛੇ ਕਮਜ਼ੋਰ ਮੰਨੀ ਜਾ ਰਹੀ ਆਸਟਰੇਲੀਆ ਖ਼ਿਲਾਫ਼ ਪਹਿਲੀ ਟੈਸਟ ਲੜੀ ਜਿੱਤਣ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਤੋਂ ਛੁੱਟ ਕੋਈ ਕਾਰਨ ਹੈ।’

Facebook Comment
Project by : XtremeStudioz