Close
Menu

ਮਾਂ

-- 27 November,2013

112ਤਪਦੇ ਦੁੱਖਾਂ ਦੀ ਦੁਪਹਿਰ ‘ਚ
ਜਿਹੜੀ ਬਣੀ ਠੰਢੀ ਛਾਂ ਹੈ,
ਹੋਰ ਨਾ ਕੋਈ, ਉਹ ਸਿਰਫ ਤੇਰੀ ਮਾਂ ਹੈ।

ਸਕੂਲੇ ਜਾਣ ਵੇਲੇ ਜਿਹੜੀ ਮੂੰਹ ‘ਚ ਬੁਰਕੀਆਂ ਪਾਉਂਦੀ ਸੀ,
ਜਿਹੜੀ ਅਰਦਾਸਾਂ ਵਿੱਚ ਵੀ, ਬਸ ਤੇਰੀ ਖੁਸ਼ੀ ਚਾਹੁੰਦੀ ਸੀ,
ਜਿਹੜਿਆਂ ਹੱਥਾਂ ਤੋਂ ਰੋਟੀ ਖਾਣ ਦਾ, ਤੈਨੂੰ ਅੱਜ ਵੀ ਬੜਾ ਚਾਅ ਹੈ,
ਹੋਰ ਨਾ ਕੋਈ, ਉਹ ਸਿਰਫ ਤੇਰੀ ਮਾਂ ਹੈ।

ਛੋਟੇ ਬੱਚੇ ਨੂੰ ਕੀ ਸੋਝੀ? ਕਦੋਂ ਰੋਣਾ ਤੇ ਕਦੋਂ ਸੌਣਾ?
ਆਪਣੇ ਕਰਕੇ ਗਿੱਲਾ ਬਿਸਤਰਾ, ਆਪੇ ਤੰਗ ਹੋਣਾ,
ਉਹ ਖੁਦ ਗਿੱਲੇ ‘ਤੇ ਪੈ ਕੇ, ਬਣਦੀ ਸੁੱਕੀ ਜਿਹੜੀ ਥਾਂ ਹੈ,
ਹੋਰ ਨਾ ਕੋਈ, ਉਹ ਸਿਰਫ ਤੇਰੀ ਮਾਂ ਹੈ।

ਕਿੰਨੇ ਕੰਡੇ ਪੈਰਾਂ ‘ਚ ਖੁੱਭੇ, ਕਿੰਨੇ ਸੀ ਰੋੜੇ ਜਿਹੜੇ ਚੁੱਭੇ,
ਜਿਸ ਨੂੰ ਫੜ੍ਹ ਕੇ ਲੰਘ ਆਏ ਉਹ ਰਾਹਾਂ,
ਜਿਸ ਦੀ ਫੜੀ ਸੱਜਣਾ ਬਾਂਹ ਹੈ,
ਹੋਰ ਨਾ ਕੋਈ, ਉਹ ਸਿਰਫ ਤੇਰੀ ਮਾਂ ਹੈ।

ਗੱਲ ਲੱਗ ਕੇ ਜਿਸ ਦੇ ਲੱਗਦਾ ਹੈ
ਕੀ ਕਰਨੀਆਂ ਸਵਰਗ ਜਿਹੀਆਂ ਥਾਵਾਂ?
ਉਹਦੇ ਪੈਰਾਂ ਤੱਕ ਹੀ ਜਾਵਣ, ਫੜਾਂ ਮੈਂ ਜਿਹੜੀਆਂ ਰਾਹਵਾਂ,
ਨੌਂ ਮਹੀਨਿਆਂ ਦਾ ਕਰਜ਼..ਬਣਦੀ ਜੋ ਸਾਹ ਹੈ,
ਹੋਰ ਨਾ ਕੋਈ, ਉਹ ਸਿਰਫ ਤੇਰੀ ਮਾਂ ਹੈ।

ਰੂਪ ਹੈ ਅੱਜ ਜੋ ਵੀ, ਉਸ ਦੀਆਂ ਅਸੀਸਾਂ ਦੀ ਬਦੌਲਤ,
ਮਾਵਾਂ ਜਿਹਾ ਖਜ਼ਾਨਾ ਛੱਡ ਕੇ ਹੋਰ ਕਿਹੜੀ ਏ ਦੌਲਤ?
ਰੱਬ ਨੂੰ ਹਾਸਲ ਕਰਨੇ ਦਾ ਸਭ ਤੋਂ ਸੌਖਾ ਰਾਹ ਹੈ।
ਹੋਰ ਨਾ ਕੋਈ, ਉਹ ਸਿਰਫ ਤੇਰੀ ਮਾਂ ਹੈ।

 – ਰਪਿੰਦਰ ਸਿੰਘ
Facebook Comment
Project by : XtremeStudioz