Close
Menu

ਮਿਆਮੀ ਓਪਨ: ਇਸਨਰ ਤੇ ਜ਼ਵੈਰੇਵ ਵਿਚਾਲੇ ਹੋਵੇਗੀ ਖ਼ਿਤਾਬੀ ਟੱਕਰ

-- 31 March,2018

ਮਿਆਮੀ, 31 ਮਾਰਚ
ਜੌਹਨ ਇਸਨਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਜ਼ਬੂਤ ਦਾਅਵੇਦਾਰ ਜੁਆਨ ਮਾਰਟਿਨ ਡੈੱਲ ਪੋਤਰੋ ਨੂੰ ਸੈਮੀ ਫਾਈਨਲ ਵਿੱਚ 6-1, 7-6 ਨਾਲ ਹਰਾ ਕੇ ਮਿਆਮੀ ਓਪਨ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸ ਅਮਰੀਕਨ ਖਿਡਾਰੀ ਨੇ ਇੱਕ ਘੰਟੇ 23 ਮਿੰਟ ਵਿੱਚ ਅਰਜਨਟੀਨਾ ਦੇ ਖਿਡਾਰੀ ਨੂੰ ਚਿੱਤ ਕਰ ਦਿੱਤਾ। ਹੁਣ ਇਸਨਰ ਦਾ ਸਾਹਮਣਾ ਦੁਨੀਆਂ ਦੇ ਪੰਜਵੇਂ ਨੰਬਰ ਦੇ ਅਲੈਕਜ਼ੈਂਡਰ ਜ਼ਵੈਰੇਵ ਨਾਲ ਹੋਵੇਗਾ। ਅਲੈਕਜ਼ੈਂਡਰ ਨੇ ਦੂਜੇ ਸੈਮੀਫਾਈਨਲ ਵਿੱਚ ਸਪੇਨ ਦੇ ਪਾਬਲੋ ਕੈਰੇਨੋ ਬੁਸਤਾ ਨੂੰ 7-6, 6-2 ਨਾਲ ਹਰਾਇਆ ਹੈ।

Facebook Comment
Project by : XtremeStudioz