Close
Menu

ਮੁਕਾਬਲਾ ਸਖ਼ਤ ਹੋਵੇ ਤਾਂ ਪਾਰਟੀਆਂ ਸਾਡੇ ’ਤੇ ਕਰਦੀਆਂ ਨੇ ਸ਼ੱਕ: ਰਾਵਤ

-- 19 September,2018

ਜੈਪੁਰ, 19 ਸਤੰਬਰ
ਮੁੱਖ ਚੋਣ ਕਮਿਸ਼ਨਰ ਨੇ ਓਪੀ ਰਾਵਤ ਨੇ ਕਿਹਾ ਹੈ ਕਿ ਜਦੋਂ ਮੁਕਾਬਲਾ ਸਖਤ ਹੁੰਦਾ ਹੈ ਤਾਂ ਰਾਜਸੀ ਪਾਰਟੀਆਂ ਚੋਣ ਕਮਿਸ਼ਨ ਦੀ ਭੂਮਿਕਾ ’ਤੇ ਸ਼ੱਕ ਕਰਦੀਆਂ ਹਨ ਤੇ ਹਰ ਤਰ੍ਹਾਂ ਦੇ ਦੋਸ਼ ਲਾਉਂਦੀਆਂ ਹਨ ਤੇ ਚੋਣ ਕਮਿਸ਼ਨ ਹਰ ਦੀ ਚੁਣੌਤੀ ਨੂੰ ਖੁੱਲ੍ਹ ਦਿਲੀ ਨਾਲ ਸਵੀਕਾਰਦਾ ਹੈ ਅਤੇ ਆਪਣੀ ਭਰੋਸੇਯੋਗਤਾ ਬਰਕਰਾਰ ਰੱਖਦਾ ਹੈ।
ਰਾਜਸਥਾਨ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੱਥੇ ਸੂਬੇ ਦੇ ਦੋ ਰੋਜ਼ਾ ਦੌਰੇ ਉੱਤੇ ਪੁੱਜੇ ਮੁੱਖ ਚੋਣ ਕਮਿਸ਼ਨਰ ਓ ਪੀ ਰਾਵਤ ਨੇ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਵਿੱਚ ਕੋਈ ਵੀ ਜਾਅਲੀ ਵੋਟਰ ਨਹੀਂ ਹੈ ਤੇ ਕਮਿਸ਼ਨ ਨੇ ਜਾਅਲੀ ਵੋਟਾਂ ਨੂੰ ਖਤਮ ਕਰਨ ਲਈ ਸਾਵਧਾਨੀ ਨਾਲ ਕੰਮ ਕੀਤਾ ਹੈ ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੋਈ ਵੀ ਜਾਅਲੀ ਵੋਟਰ ਵੋਟ ਨਾ ਪਾ ਸਕੇ। ਉਨ੍ਹਾਂ ਕਿਹਾ ਕਿ ਜਦੋਂ ਮੁਕਾਬਲਾ ਫਸਵਾਂ ਹੁੰਦਾ ਹੈ ਤਾਂ ਸ਼ੱਕ ਪੈਦਾ ਹੋਣ ’ਤੇ ਰਾਜਸੀ ਪਾਰਟੀਆਂ ਵੱਲੋਂ ਚੋਣ ਕਮਿਸ਼ਨ ਵੱਲ ਵੀ ਉਂਗਲ ਉਠਾ ਦਿੱਤੀ ਜਾਂਦੀ ਹੈ। ਚੋਣ ਕਮਿਸ਼ਨ ਖੁੱਲ੍ਹਦਿਲੀ ਨਾਲ ਚੁਣੌਤੀ ਨੂੰ ਸਵੀਕਾਰ ਕਰਦਾ ਹੈ ਅਤੇ ਸਾਫ਼ ਹੋ ਕੇ ਨਿਕਲਦਾ ਹੈ। ਚੋਣ ਅਧਿਕਾਰੀਆਂ ਬਿਨਾਂ ਡਰ ਭੈਅ ਤੋਂ ਆਪਣੇ ਫਰਜ਼ ਨਿਰਪੱਖ ਰਹਿ ਕੇ ਪੂਰੇ ਕਰਨ ਦੇ ਲਈ ਕਿਹਾ ਗਿਆ ਹੈ।

Facebook Comment
Project by : XtremeStudioz