Close
Menu

ਮੈਂ ਲਗਾਤਾਰ ਕਹਿ ਰਿਹਾ ਸੀ ਕਿ ਬਾਕੀ 39 ਮਾਰੇ ਜਾ ਚੁੱਕੇ ਹਨ – ਹਰਜੀਤ ਮਸੀਹ

-- 20 March,2018

ਚੰਡੀਗੜ੍ਹ, 20 ਮਾਰਚ – ਇਰਾਕ ਵਿਚ ਜੂਨ 2014 ਵਿਚ ਆਈ.ਐਸ.ਆਈ.ਐਸ. ਦੇ ਚੁੰਗਲ ਵਿਚੋਂ ਇਕਲੌਤੇ ਬਚੇ ਹਰਜੀਤ ਮਸੀਹ ਨੇ ਕਿਹਾ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਕਹਿ ਰਹੇ ਸਨ ਕਿ ਇਰਾਕ ਵਿਚ ਫਸੇ 39 ਭਾਰਤੀ ਮਾਰੇ ਗਏ ਹਨ। ਹਰਜੀਤ ਮਸੀਹ ਗੁਰਦਾਸਪੁਰ ਦੇ ਕਾਲਾ ਅਫ਼ਗ਼ਾਨਾਂ ਦਾ ਰਹਿਣ ਵਾਲਾ ਹੈ। ਮਸੀਹ ਉਨ੍ਹਾਂ 40 ਭਾਰਤੀਆਂ ਵਿਚੋਂ ਸੀ ਜਿਨ੍ਹਾਂ ਨੂੰ ਆਈ.ਐਸ.ਆਈ.ਐਸ. ਨੇ ਅਗਵਾ ਕਰ ਲਿਆ ਸੀ। ਉਸ ਦਾ ਕਹਿਣਾ ਹੈ ਕਿ 39 ਭਾਰਤੀਆਂ ਨੂੰ ਉਸ ਦੀਆਂ ਅੱਖਾਂ ਸਾਹਮਣੇ ਮਾਰਿਆ ਗਿਆ ਪਰ ਸਰਕਾਰ ਨੇ ਉਸ ਦੀ ਗੱਲ ‘ਤੇ ਵਿਸ਼ਵਾਸ ਨਹੀਂ ਕੀਤਾ।

Facebook Comment
Project by : XtremeStudioz