Close
Menu

ਮੋਦੀ ਕਰਨਗੇ 26 ਨਵੰਬਰ ਨੂੰ ‘ਮਨ ਕੀ ਬਾਤ’

-- 24 November,2017

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਨਵੰਬਰ ਨੂੰ ਆਪਣੇ ਲੋਕਪ੍ਰਿਯ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ‘ਚ ਆਮ ਜਨਤਾ ਨਾਲ ਗੱਲਬਾਤ ਕਰਨਗੇ ਪਰ ਇਸ ਵਾਰ ਦੇ ਪ੍ਰੋਗਰਾਮ ‘ਚ ਵਿਸ਼ੇਸ਼ ਖਾਸੀਅਤ ਇਹ ਹੈ ਕਿ ਗੁਜਰਾਤ ‘ਚ ਲੋਕ ਵੋਟਿੰਗ ਬੂਥਾਂ ‘ਤੇ ਉਨ੍ਹਾਂ ਦੇ ‘ਮਨ ਕੀ ਬਾਤ’ ਨੂੰ ਚਾਹ ਦੀਆਂ ਚੁਸਕੀਆਂ ਨਾਲ ਸੁਣਨਗੇ। ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਾਰੇ ਕੇਂਦਰਾਂ ਤੋਂ ਪ੍ਰਸਾਰਿਤ ਹੋਣ ਵਾਲਾ ਇਹ ਪ੍ਰੋਗਰਾਮ ਹਰੇਕ ਮਹੀਨੇ ਦੇ ਅੰਤਿਮ ਐਤਵਾਰ ਨੂੰ ਸਵੇਰੇ 11 ਵਜੇ ਹੁੰਦਾ ਹੈ। ‘ਮਨ ਕੀ ਬਾਤ’ ਪ੍ਰੋਗਰਾਮ ਦਾ ਇਹ 38ਵਾਂ ਸੰਸਕਰਨ ਹੋਵੇਗਾ। ਇਸ ਪ੍ਰੋਗਰਾਮ ਨੂੰ ਸਾਰੇ ਨਿੱਜੀ ਰੇਡੀਓ ਚੈਨਲ, ਐੱਫ.ਐੱਮ. ਚੈਨਲ ਅਤੇ ਭਾਈਚਾਰਕ ਰੇਡੀਓ ਕੇਂਦਰ ਵੀ ਪ੍ਰਸਾਰਿਤ ਕਰਦੇ ਹਨ। ‘ਮਨ ਕੀ ਬਾਤ’ ਦਾ ਖੇਤਰੀ ਭਾਸ਼ਾਵਾਂ ‘ਚ ਪ੍ਰਸਾਰਨ ਇਸੇ ਦਿਨ ਸ਼ਾਮ 8 ਵਜੇ ਕੀਤਾ ਜਾਂਦਾ ਹੈ। ਭਾਰਤੀ ਜਨਤਾ ਪਾਰਟੀ ਗੁਜਰਾਤ ਵਿਧਾਨ ਸਭਾ ਚੋਣਾਂ ਲਈ 26 ਨਵੰਬਰ ਨੂੰ ਹੀ ਆਪਣੀ ਪ੍ਰਚਾਰ ਮੁਹਿੰਮ ਦੀ ਵਿਧੀਪੂਰਵਕ ਸ਼ੁਰੂਆਤ ਕਰਦੇ ਹੋਏ ਸਾਰੇ 50 ਹਜ਼ਾਰ ਵੋਟਿੰਗ ਬੂਥਾਂ ‘ਤੇ ‘ਮਨ ਕੀ ਬਾਤ, ਚਾਏ ਕੇ ਸਾਥ’ ਪ੍ਰੋਗਰਾਮ ਨਾਲ ਕਰੇਗੀ। 
ਇਸ ‘ਚ ਸਵੇਰੇ ਚਾਹ ਦੀ ਚੁਸਕੀ ਨਾਲ ਜਨਤਾ ਨਾਲ ਚਰਚਾ ਹੋਵੇਗੀ। ਪ੍ਰਧਾਨ ਮੰਤਰੀ ਦੇ ‘ਮਨ ਕੀ ਬਾਤ’ ਲਈ ਆਮ ਜਨਤਾ ਤੋਂ ਸੁਝਾਅ, ਵਿਚਾਰ ਅਤੇ ਦ੍ਰਿਸ਼ਟੀਕੋਣ ਮੰਗਿਆ ਹੈ ਅਤੇ ਇਨ੍ਹਾਂ ਨੂੰ ਆਪਣੇ ਪ੍ਰੋਗਰਾਮ ‘ਚ ਸ਼ਾਮਲ ਕਰਦੇ ਹਨ। ਆਮ ਜਨਤਾ ਆਪਣੇ ਸੁਝਾਅ ਅਤੇ ਵਿਚਾਰ ਪ੍ਰਧਾਨ ਮੰਤਰੀ ਦਫ਼ਤਰ ਅਤੇ ਆਕਾਸ਼ਵਾਣੀ ਨੂੰ ਭੇਜ ਫੋਨ, ਪੱਤਰ ਅਤੇ ਸੋਸ਼ਲ ਮੀਡੀਆ ਰਾਹੀਂ ਭੇਜੇ ਜਾ ਸਕਦੇ ਹਨ। ਇਸ ਵਾਰ ਰਾਜਧਾਨੀ ‘ਚ ਚੱਲ ਰਹੇ ਭਾਰਤੀ ਕੌਮਾਂਤਰੀ ਵਪਾਰ ਮੇਲੇ ‘ਚ ਵੀ ਲੋਕਾਂ ਦੇ ਸੁਝਾਅ ਦੇਣ ਲਈ ਵਿਸ਼ੇਸ਼ ਸਟਾਲ ਲਗਾਇਆ ਗਿਆ ਹੈ।

Facebook Comment
Project by : XtremeStudioz