Close
Menu

ਯੂਰਪੀ ਸੰਘ ਨੇ ਸ਼ੁਰੂ ਕੀਤਾ ਬ੍ਰੈਗਜ਼ਿਟ ਦਾ ਅਗਲਾ ਪੜਾਅ, ਦਿੱਤੀ ਸਖਤ ਚਿਤਾਵਨੀ

-- 15 December,2017

ਬ੍ਰਸਲਸ— ਯੂਰਪੀ ਸੰਘ ਦੇ ਨੇਤਾ ਬ੍ਰਿਟੇਨ ਦੇ ਨਾਲ ਮਜ਼ਬੂਤ ਸਬੰਧ ਦੇ ਬਾਰੇ ‘ਚ ਅਹਿਮ ਗੱਲਬਾਤ ਸ਼ੁਰੂ ਕਰਨ ਲਈ ਅੱਜ ਸਹਿਮਤ ਹੋਏ ਪਰ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਗੱਲਬਾਤ ਤੋਂ ਪਹਿਲਾਂ ਮੁਸ਼ਕਿਲ ਦੌਰ ਦੀ ਤੁਲਨਾ ‘ਚ ਇਸ ਵਾਰ ਹੋਰ ਉਹ ਸਖਤ ਰੁਖ ਅਪਣਾਉਣਗੇ।
ਯੂਰਪੀਅਨ ਯੂਨੀਅਨ ਦੇ ਪ੍ਰਧਾਨ ਡੋਨਾਲਡ ਟਸਕ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਥੇਰੇਸਾ ਮੇ ਨੂੰ ਵਧਾਈ ਦਿੱਤੀ ਕਿਉਂਕਿ ਉਨ੍ਹਾਂ ਦੇ 27 ਸਮਰਥਕਾਂ ਨੇ ਬ੍ਰਿਟੇਨ ਦੇ ਈਯੂ ਤੋਂ ਵੱਖ ਹੋਣ ਦੀਆਂ ਸ਼ਰਤਾਂ ਨਾਲ ਸਬੰਧਿਤ ਆਖਰੀ ਕਰਾਰ ‘ਤੇ ਮੁਹਰ ਲਗਾ ਦਿੱਤੀ ਹੈ ਤੇ ਅਗਲੀ ਗੱਲਬਾਤ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟਸਕ ਨੇ ਟਵੀਟ ਕਰਕੇ ਕਿਹਾ, ”ਈ.ਯੂ. ਨੇਤਾ ਬ੍ਰੈਗਜ਼ਿਟ ਗੱਲਬਾਤ ਦੇ ਦੂਜੇ ਪੜਾਅ ‘ਤੇ ਅੱਗੇ ਵਧਣ ਨੂੰ ਰਾਜ਼ੀ ਹਨ। ਪ੍ਰਧਾਨ ਮੰਤਰੀ ਨੂੰ ਵਧਾਈ।” ਮੇ ਨੇ ਟਵੀਟ ਕਰਕੇ ਟਸਕ ਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਜਯਾਂ ਜੰਕਰ ਨੂੰ ਧੰਨਵਾਦ ਕੀਤਾ ਤੇ ਇਸ ਨੂੰ ਗੱਲਬਾਤ ਲਈ ਮਹੱਤਵਪੂਰਨ ਕਦਮ ਦੱਸਿਆ ਜਾ ਰਿਹਾ ਹੈ।

Facebook Comment
Project by : XtremeStudioz