Close
Menu

ਯੌਨ ਸ਼ੋਸ਼ਣ ਦੇ ਕੇਸ ‘ਚ ਗ੍ਰਿਫਤਾਰ ਅਭਿਨੇਤਾ ਦੀ ਪਤਨੀ ਨੇ ਮੰਗੀ ਬੇਟੀ ਦੀ ਕਸਟਡੀ

-- 13 July,2017

ਮੁੰਬਈ— ਮੰਨੀ-ਪ੍ਰਮੰਨੀ ਮਲਿਆਲਮ ਅਭਿਨੇਤਰੀ ਦੇ ਅਗਵਾ ਕਾਂਡ ਤੇ ਯੌਨ ਸ਼ੋਸ਼ਣ ਦੇ ਮਾਮਲੇ ‘ਚ ਗ੍ਰਿਫਤਾਰ ਸੁਪਰਸਟਾਰ ਦਿਲੀਪ ਨੂੰ ਲੈ ਕੇ ਚਰਚਾ ਹੈ ਕਿ ਉਸ ਦੀ ਸਾਬਕਾ ਪਤਨੀ ਮੰਜੂ ਵਾਰੀਅਰ ਨੇ ਇਸ ਮਾਮਲੇ ਨੂੰ ਦੇਖਦਿਆਂ ਬੇਟੀ ਦੀ ਕਸਟਡੀ ਦੀ ਮੰਗ ਕੀਤੀ ਹੈ।
17 ਫਰਵਰੀ ਨੂੰ ਤ੍ਰਿਸ਼ੂਰ ਤੋਂ ਕੋਚੀ ਜਾਂਦੇ ਸਮੇਂ ਅਭਿਨੇਤਰੀ ਨੂੰ ਅਗਵਾ ਕੀਤਾ ਗਿਆ ਸੀ ਤੇ ਇਸ ਅਗਵਾ ਕਾਂਡ ਨੂੰ ਅੰਜਾਮ ਦੇਣ ਦੇ ਮਾਮਲੇ ‘ਚ ਸੁਪਰਸਟਾਰ ਦਿਲੀਪ ਨੂੰ 19 ਸਬੂਤਾਂ ਦੇ ਆਧਾਰ ‘ਤੇ ਗ੍ਰਿਫਤਾਰ ਕਰਕੇ 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਖਬਰਾਂ ਮੁਤਾਬਕ ਮੰਜੂ ਦਿਲੀਪ ਦੀ ਗ੍ਰਿਫਤਾਰੀ ਤੋਂ ਦੁਖੀ ਹੈ। ਇਸ ਬਾਰੇ ਇਕ ਅਖਬਾਰ ਨਾਲ ਗੱਲਬਾਤ ਕਰਦਿਆਂ ਮੰਜੂ ਨੇ ਦੱਸਿਆ ਕਿ ਦਿਲੀਪ ਦੀ ਗ੍ਰਿਫਤਾਰੀ ਬੇਹੱਦ ਦੁਖਦ ਹੈ ਪਰ ਇਸ ਸਮੇਂ ਉਹ ਆਪਣੀ ਬੇਟੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ।
ਮੰਜੂ ਇਸ ਪੂਰੇ ਮਾਮਲੇ ਨੂੰ ਸਾਜ਼ਿਸ਼ ਦੱਸ ਰਹੀ ਹੈ ਤੇ ਕੇਸ ਦੀ ਛਾਣਬੀਨ ਦੀ ਮੰਗ ਕਰ ਰਹੀ ਹੈ। ਚਰਚਾ ਹੈ ਕਿ ਮੰਜੂ ਨੇ ਕੋਰਟ ਤੋਂ ਬੇਟੀ ਦੀ ਕਸਟਡੀ ਲਈ ਮੰਗ ਕੀਤੀ ਹੈ। ਸਾਬਕਾ ਪਤੀ ਤੋਂ ਅਲੱਗ ਰਹਿ ਰਹੀ ਮੰਜੂ ਨੇ ਕਿਹਾ, ‘ਸਿਰਫ ਮੈਂ ਹੀ ਜਾਣਦੀ ਹਾਂ ਕਿ ਮੀਨਾਕਸ਼ੀ ਆਪਣੇ ਪਿਤਾ ਨਾਲ ਕਿੰਨਾ ਪਿਆਰ ਕਰਦੀ ਹੈ ਤੇ ਮੈਂ ਨਹੀਂ ਚਾਹੁੰਦੀ ਇਸ ਕਾਨੂੰਨੀ ਲੜਾਈ ਦਾ ਅਸਰ ਉਸ ਦੀ ਜ਼ਿੰਦਗੀ ‘ਤੇ ਪਵੇ।’
ਹਾਲ ਹੀ ‘ਚ ਦਿਲੀਪ ਦੀ ਗ੍ਰਿਫਤਾਰੀ ਦੀ ਸੂਚਨਾ ਫੈਲਦਿਆਂ ਹੀ ਕੁਝ ਲੋਕਾਂ ਨੇ ਦਿਲੀਪ ਦੇ ਕੋਚੀ ਸਥਿਤ ਉਸ ਦੇ ਰੈਸਟੋਰੈਂਟ ‘ਤੇ ਵੀ ਹਮਲਾ ਕੀਤਾ ਹੈ। ਇਸ ਮਾਮਲੇ ਕਾਰਨ ਗੁੱਸੇ ‘ਚ ਆਏ ਲੋਕਾਂ ਦੇ ਇਸ ਕਦਮ ਨੂੰ ਦੇਖ ਕੇ ਸ਼ਾਇਦ ਮੰਜੂ ਆਪਣੀ ਬੇਟੀ ਦੀ ਸੁਰੱਖਿਆ ਨੂੰ ਲੈ ਕੇ ਹੋਰ ਵੀ ਫਿਕਰਮੰਦ ਹੋ ਗਈ ਹੈ।

Facebook Comment
Project by : XtremeStudioz