Close
Menu

ਰੂਸ ਨੇ ਕਤਰ ਨੂੰ ਸੌਂਪੀ ਅਗਲੇ ਵਿਸ਼ਵ ਕੱਪ ਦੀ ਮਸ਼ਾਲ

-- 16 July,2018

ਮਾਸਕੋ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਫੀਫਾ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਦੇ ਆਖ਼ਰੀ ਦਿਨ ਅੱਜ ਅਗਲੇ ਵਿਸ਼ਵ ਕੱਪ ਦੀ ਮਸ਼ਾਲ ਕਤਰ ਨੂੰ ਸੌਂਪ ਦਿੱਤੀ ਹੈ। ਕਤਰ ਨੇ 2022 ਵਿੱਚ ਅਗਲੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨੀ ਹੈ। ਪੂਤਿਨ ਨੇ ਕ੍ਰੈਮਲਿਨ ਵਿੱਚ ਇੱਕ ਸਮਾਰੋਹ ਦੌਰਾਨ ਅਧਿਕਾਰਤ ਵਿਸ਼ਵ ਕੱਪ ਫੁਟਬਾਲ ਫੀਫਾ ਦੇ ਪ੍ਰਧਾਨ ਜਿਆਨੀ ਇਨਫੈਟਿਨੋ ਨੂੰ ਸੌਂਪੀ, ਜਿਸ ਨੇ ਇਸ ਨੂੰ ਅਮੀਰ ਸ਼ੇਖ਼ ਤਮੀਤ ਬਿਨ ਹਮਾਦ ਅਲ-ਥਾਨੀ ਨੂੰ ਦਿੱਤੀ। ਰੂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਰੂਸ ਨੂੰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦੀਆਂ ਆਪਣੀਆਂ ਪ੍ਰਾਪਤੀਆਂ ’ਤੇ ਮਾਣ ਹੈ ਅਤੇ ਉਹ ਆਪਣੇ ਅਨੁਭਵਾਂ ਨੂੰ ਕਤਰ ਨਾਲ ਸਾਂਝਾ ਕਰੇਗਾ।
ਫੀਫਾ ਪ੍ਰਧਾਨ ਇੰਨਫੈਟਿਨੋ ਨੇ ਮੌਜੂਦਾ ਵਿਸ਼ਵ ਕੱਪ ਨੂੰ ਹੁਣ ਤੱਕ ਦਾ ਸਰਵੋਤਮ ਵਿਸ਼ਵ ਕੱਪ ਕਰਾਰ ਦਿੰਦਿਆਂ ਕਿਹਾ ਸੀ ਕਿ ਇਸ ਟੂਰਨਾਮੈਂਟ ਨੇ ਮੇਜ਼ਬਾਨ ਦੇਸ਼ ਰੂਸ ਪ੍ਰਤੀ ਪੱਛਮੀ ਦੇਸ਼ਾਂ ਦੀਆਂ ਧਾਰਨਾਵਾਂ ਬਦਲ ਦਿੱਤੀਆਂ ਹਨ। ਰਾਸ਼ਟਰਪਤੀ ਪੂਤਿਨ ਨੇ ਕਿਹਾ, ‘‘ਰੂਸ ਦਾ ਵਿਸ਼ਵ ਕੱਪ ਸਫਲ ਰਿਹਾ ਹੈ। ਮੈਨੂੰ ਯਕੀਨ ਹੈ ਕਿ ਕਤਰ ਦੇ ਸਾਡੇ ਦੋਸਤ ਇਸ ਨੂੰ ਸਰਵੋਤਮ ਪੱਧਰ ’ਤੇ 2022 ਵਿੱਚ ਫੀਫਾ ਵਿਸ਼ਵ ਕੱਪ ਕਰਵਾਉਣ ਵਿੱਚ ਸਫਲ ਹੋਵੇਗਾ।’’ ਪੁਤਿਨ ਨੇ ਇਸ ਮੌਕੇ ਕਤਰ ਨੂੰ ਨਿਸ਼ਾਨੀ ਵਜੋਂ ਇੱਕ ਫੁਟਬਾਲ ਭੇਂਟ ਕੀਤੀ। ਕਤਰ ਵਿਸ਼ਵ ਕੱਪ ਕਰਵਾਉਣ ਵਾਲਾ ਪਹਿਲਾ ਅਰਬ ਦੇਸ਼ ਹੋਵੇਗਾ। ਅਮੀਰ ਨੇ ਇੱਕ ਅਨੁਵਾਦਕ ਰਾਹੀਂ ਕਿਹਾ ਕਿ ਉਸ ਦੇ ਦੇਸ਼ ਲਈ ਵਿਸ਼ਵ ਕੱਪ ਇੱਕ ਵੱਡਾ ਅਤੇ ਸ਼ਾਨਦਾਰ ਤਿਓਹਾਰ ਹੋਵੇਗਾ।

Facebook Comment
Project by : XtremeStudioz