Close
Menu

ਰੋਹਿੰਗਿਆ ਅੱਤਵਾਦੀ ਘਟਨਾਵਾਂ ‘ਚ ਸ਼ਾਮਲ – ਆਂਗ ਸਾਨ ਸੂ ਕੀ

-- 19 September,2017

ਯੰਗੂਨ, 19 ਸਤੰਬਰ – ਮਿਆਂਮਾਰ ਦੀ ਸਟੇਟ ਕਾਊਂਸਲਰ ਆਂਗ ਸਾਨ ਸੂ ਕੀ ਨੇ ਰੋਹਿੰਗਿਆ ਮਾਮਲੇ ‘ਤੇ ਦੁਨੀਆ ਭਰ ‘ਚ ਹੋ ਰਹੀ ਆਲੋਚਨਾਵਾਂ ਦਾ ਸਖਤ ਜਵਾਬ ਦਿੱਤਾ ਹੈ। ਸੂ ਕੀ ਨੇ ਕਿਹਾ ਕਿ ਰੋਹਿੰਗਿਆ ਅੱਤਵਾਦੀ ਹਮਲਿਆਂ ‘ਚ ਸ਼ਾਮਲ ਹਨ। ਰੋਹਿੰਗਿਆ ਸਮੂਹਾਂ ਨੇ ਮਿਆਂਮਾਰ ‘ਚ ਹਮਲੇ ਕਰਾਏ। ਸੂ ਕੀ ਨੇ ਕਿਹਾ ਕਿ ਮਿਆਂਮਾਰ ਨੇ ਰੋਹਿੰਗਿਆ ਲੋਕਾਂ ਨੂੰ ਸੁਰੱਖਿਆ ਦਿੱਤੀ ਪਰ ਨਤੀਜਾ ਕੀ ਨਿਕਲਿਆ। ਉਨ੍ਹਾਂ ਨੇ ਕਿਹਾ ਕਿ ਉਹ ਆਲੋਚਨਾਵਾਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਜੋ ਰੋਹਿੰਗਿਆ ਬਾਹਰ ਨਿਕਲ ਰਹੇ ਹਨ, ਮਿਆਂਮਾਰ ਸਰਕਾਰ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੀ ਹੈ। ਸੂ ਕੀ ਨੇ ਕਿਹਾ ਕਿ ਮਿਆਂਮਾਰ ਦੀ ਸਮਾਜਿਕ ਸਥਿਤੀ ਕਾਫੀ ਜਟਿਲ ਹੈ। ਉਹ ਜਲਦ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਕਰਨਗੇ। ਸਰਕਾਰ ਸ਼ਾਂਤੀ ਵੱਲ ਹਰ ਸੰਭਵ ਕਦਮ ਚੁੱਕੇਗੀ।

Facebook Comment
Project by : XtremeStudioz