Close
Menu

ਲੀਜ਼ਾ ਰਾਇਤ ਕੰਜ਼ਰਵੇਟਿਵ ਪਾਰਟੀ ਦੀ ਡਿਪਟੀ ਲੀਡਰ ਨਿਯੁਕਤ

-- 21 July,2017

ਓਟਾਵਾ— ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਲੀਜ਼ਾ ਰਾਇਤ ਨੂੰ ਪੀਰਟੀ ਦਾ ਡਿਪਟੀ ਲੀਡਰ ਨਿਯੁਕਤ ਕੀਤਾ ਹੈ। ਲੀਜ਼ਾ ਰਾਇਤ ਕੰਜ਼ਰਵੇਟਿਵ ਪਾਰਟੀ ਦੀ ਵਿਰੋਧੀ ਉਮੀਦਵਾਰ ਰਹਿ ਚੁੱਕੀ ਹੈ।
ਸ਼ੀਅਰ ਨੇ ਓਟਾਵਾ ‘ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਾਰੇ ਮੈਂਬਰ ਸਿਧਾਂਤਾ ਦੇ ਪੱਕੇ ਹਨ। ਇਸੇ ਦੌਰਾਨ ਰਾਇਤ ਨੇ ਕਿਹਾ ਕਿ ਲੀਡਰਸ਼ਿਪ ਕੈਂਪੇਨ ਦੌਰਾਨ ਉਹ ਤੇ ਸ਼ੀਅਰ ਇਕ ਦੂਜੇ ਨੂੰ ਚੰਗੀ ਤਰ੍ਹਾਂ ਸਮਝ ਸਕੇ ਹਨ। ਕੰਜ਼ਰਵੇਟਿਵ ਪਾਰਟੀ ਪ੍ਰਤੀ ਸ਼ੀਅਰ ਦੇ ਨਜ਼ਰੀਏ ਨੂੰ ਉਹ ਪੂਰੀ ਤਰ੍ਹਾਂ ਸਮਝਦੀ ਹੈ ਤੇ ਉਨ੍ਹਾਂ ਨਾਲ ਕੰਮ ਕਰਕੇ ਉਸ ਨੂੰ ਖੁਸ਼ੀ ਹੋਵੇਗੀ।
ਜ਼ਿਕਰਯੋਗ ਹੈ ਕਿ ਮਈ ਮਹੀਨੇ ‘ਚ ਸ਼ੀਅਨ ਨੇ ਪਾਰਟੀ ਲੀਡਰਸ਼ਿਪ ਦੀ ਦੌੜ ਜਿੱਤ ਲਈ ਹੈ। ਉਨ੍ਹਾਂ ਨੇ ਬਹੁਤ ਘੱਟ ਫਰਕ ਨਾਲ ਕਿਊਬਿਕ ਤੋਂ ਐੱਮ.ਪੀ. ਮੈਕਸਿਮ ਬਰਨੀਅਰ ਨੂੰ ਹਰਾਇਆ ਸੀ। ਹਾਊਸ ਲੀਡਰਸ਼ਿਪ ਟੀਮ ‘ਚ ਰਾਇਤ ਹੀ ਸਾਬਕਾ ਲੀਡਰਸ਼ਿਪ ਵਿਰੋਧੀ ਉਮੀਦਵਾਰ ਹੈ, ਜਿਸ ਨੂੰ ਲੀਡਰਸ਼ਿਪ ‘ਚ ਸ਼ਾਮਲ ਕੀਤਾ ਗਿਆ ਹੈ।

Facebook Comment
Project by : XtremeStudioz