Close
Menu

ਲੰਕੇਸ਼ ਕੇਸ: ਹਾਈ ਕੋਰਟ ਨੇ ਮੁਲਜ਼ਮਾਂ ’ਤੇ ਤਸ਼ੱਦਦ ਦੀ ਰਿਪੋਰਟ ਮੰਗੀ

-- 20 June,2018

ਬੰਗਲੌਰ, 20 ਜੂਨ
ਕਰਨਾਟਕ ਹਾਈ ਕੋਰਟ ਨੇ ਦੋ ਮੈਜਿਸਟ੍ਰੇਟ ਅਦਾਲਤਾਂ ਤੋਂ ਗੌਰੀ ਲੰਕੇਸ਼ ਹੱਤਿਆ ਕੇਸ ਦੇ ਚਾਰ ਮੁਲਜ਼ਮਾਂ ’ਤੇ ਹਿਰਾਸਤ ਦੌਰਾਨ ਤਸ਼ੱਦਦ ਕਰਨ ਤੇ ਨਿਆਂਇਕ ਵਿਧੀਆਂ ਦੀ ਪਾਲਣਾ ਨਾ ਕਰਨ ਦੇ ਦੋਸ਼ਾਂ ਬਾਰੇ ਰਿਪੋਰਟ ਮੰਗੀ ਹੈ। ਇਹ ਆਦੇਸ਼ ਐਡਵੋਕੇਟ ਐਨ ਪੀ ਅਮ੍ਰਤੇਸ਼ ਵੱਲੋਂ ਦਾਇਰ ਇਕ ਹਲਫ਼ਨਾਮੇ ’ਤੇ ਸੁਣਵਾਈ ਮਗਰੋਂ ਜਸਟਿਸ ਕੇ ਐਨ ਫਨੀਂਦਰ ਨੇ ਦਿੱਤੇ ਹਨ। ਜਾਂਚ ਟੀਮ ਦੀ ਸੀਪੀਆਈ ਆਗੂ ਗੋਵਿੰਦ ਪਨਸਾਰੇ ਦੀ ਹੱਤਿਆ ਬਾਰੇ ਗੌਰੀ ਲੰਕੇਸ਼ ਕਤਲ ਕਾਂਡ ਦੇ ਮੁੱਖ ਮੁਲਜ਼ਮ ਪਰਸ਼ੂਰਾਮ ਵਾਘਮਾਰੇ ਨੂੰ ਹਿਰਾਸਤ ’ਚ ਲੈਣ ਦੀ ਕੋਈ ਯੋਜਨਾ ਨਹੀਂ ਹੈ।

Facebook Comment
Project by : XtremeStudioz