Close
Menu

ਸ਼ਾਰਾਪੋਵਾ ਅਮਰੀਕਨ ਓਪਨ ਤੋਂ ਬਾਹਰ

-- 04 September,2018

ਨਿਊਯਾਰਕ— ਦੁਨੀਆ ਦੀ ਮਸ਼ਹੂਰ ਟੈਨਿਸ ਖਿਡਾਰਨ ਮਾਰੀਆ ਸ਼ਾਰਾਪੋਵਾ ਮੰਗਲਵਾਰ ਨੂੰ ਇੱਥੇ ਆਪਣਾ ਮੁਕਾਬਲਾ ਹਾਰ ਕੇ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲ ਵਰਗ ਤੋਂ ਬਾਹਰ ਹੋ ਗਈ। ਮਹਿਲਾ ਸਿੰਗਲ ‘ਚ 2006 ਦੀ ਚੈਂਪੀਅਨ ਮਾਰੀਆ ਸ਼ਾਰਾਪੋਵਾ ਨੂੰ ਲਗਾਤਾਰ ਦੂਜੇ ਸਾਲ ਨਿਊਯਾਰਕ ‘ਚ ਪ੍ਰੀ-ਕੁਆਰਟਰ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਸਪੇਨ ਦੀ ਕਾਰਲਾ ਸੁਆਰੇਜ ਨਵਾਰੋ ਦੇ ਖਿਲਾਫ ਹਾਰ ਝਲਣੀ ਪਈ। ਸਪੇਨ ਦੀ ਸੁਆਰੇਜ ਨਵਾਰੋ ਨੇ ਆਪਣੇ 30ਵੇਂ ਜਨਮ ਦਿਨ ਦਾ ਜਸ਼ਨ ਪੰਜ ਵਾਰ ਦੀ ਗ੍ਰੈਂਡ ਸਲੈਮ ਜੇਤੂ ਸ਼ਾਰਾਪੋਵਾ ਦੇ ਖਿਲਾਫ 6-4, 6-3 ਨਾਲ ਜਿੱਤ ਦੇ ਨਾਲ ਮਨਾਇਆ। ਸ਼ਾਰਾਪੋਵਾ ਨੇ ਆਪਣਾ ਪਿਛਲਾ ਗ੍ਰੈਂਡ ਸਲੈਮ ਪੈਰਿਸ ‘ਚ 2014 ‘ਚ ਜਿੱਤਿਆ ਸੀ।

Facebook Comment
Project by : XtremeStudioz