Close
Menu

ਸ਼ਾਹਰੁਖ ਨੂੰ ਈ. ਡੀ. ਨੇ ਭੇਜਿਆ ਸੰਮਨ, 23 ਜੁਲਾਈ ਨੂੰ ਪੇਸ਼ ਹੋਣ ਦਾ ਹੁਕਮ

-- 20 July,2017

ਮੁੰਬਈ— ਸ਼ਾਹਰੁਖ ਖਾਨ ਨੂੰ ਈ. ਡੀ. ਨੇ ਸੰਮਨ ਜਾਰੀ ਕੀਤਾ ਹੈ। ਸ਼ਾਹਰੁਖ ਨੂੰ ਇਹ ਸੰਮਨ ਉਸ ਦੀ ਕ੍ਰਿਕਟ ਟੀਮ ‘ਕੋਲਕਾਤਾ ਨਾਈਟ ਰਾਈਡਰਸ’ ਨਾਲ ਜੁੜੇ ਇਕ ਮਾਮਲੇ ‘ਚ ਫੇਮਾ ਕਾਨੂੰਨ ਦੀ ਉਲੰਘਣਾ ਨੂੰ ਲੈ ਕੇ ਜਾਰੀ ਕੀਤਾ ਗਿਆ ਹੈ। ਇਸ ਮਾਮਲੇ ‘ਚ ਸ਼ਾਹਰੁਖ ਨੂੰ 23 ਜੁਲਾਈ ਨੂੰ ਈ. ਡੀ. ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਇਹ ਮਾਮਲਾ ‘ਨਾਈਟ ਰਾਈਡਰਸ ਸਪੋਰਟਸ ਪ੍ਰਾਈਵੇਟ ਲਿਮਟਿਡ’ ਦੇ ਸ਼ੇਅਰਾਂ ਨੂੰ ਮਾਰੀਸ਼ੀਅਸ ਦੀ ਇਕ ਫਰਮ ਨੂੰ ਮੌਜੂਦਾ ਰੇਟ ਤੋਂ ਵੀ ਘੱਟ ਕੀਮਤ ‘ਤੇ ਵੇਚਣ ਦਾ ਹੈ। ਘੱਟ ਕੀਮਤ ‘ਤੇ ਸ਼ੇਅਰ ਵੇਚਣ ਨਾਲ 73.6 ਕਰੋੜ ਰੁਪਏ ਦੇ ਘਾਟੇ ਦੀ ਗੱਲ ਵੀ ਸਾਹਮਣੇ ਆਈ ਸੀ।
ਦੱਸਣਯੋਗ ਹੈ ਕਿ ਸ਼ਾਹਰੁਖ ਖਾਨ ਨੂੰ ਇਸ ਮਾਮਲੇ ‘ਚ ਈ. ਡੀ. ਪਹਿਲਾਂ ਦੋ ਵਾਰ ਨੋਟਿਸ ਜਾਰੀ ਕਰ ਚੁੱਕੀ ਹੈ, ਜਿਸ ‘ਚ ਉਨ੍ਹਾਂ ਨੇ ਅਧਿਕਾਰੀਆਂ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ ਸੀ। ਸ਼ਾਹਰੁਖ ਕੋਲਕਾਤਾ ਨਾਈਟ ਰਾਈਡਰਸ ਦੇ ਸਹਿ-ਮਾਲਕ ਹਨ। ਉਨ੍ਹਾਂ ਤੋਂ ਇਲਾਵਾ ਜੂਹੀ ਚਾਵਲਾ, ਗੌਰੀ ਖਾਨ ਤੇ ਜੂਹੀ ਦੇ ਪਤੀ ਜੈ ਮਹਿਤਾ ਵੀ ਨਾਈਟ ਰਾਈਡਰਸ ਟੀਮ ‘ਚ ਹਿੱਸੇਦਾਰ ਹਨ।

Facebook Comment
Project by : XtremeStudioz