Close
Menu

ਸਟੌਰਮੀ ਵੱਲੋਂ ਦਾਇਰ ਕੇਸ ’ਚ ਟਰੰਪ ਨੂੰ ਰਾਹਤ

-- 17 October,2018

ਲਾਸ ਏਂਜਲਸ, 17 ਅਕਤੂਬਰ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਉਦੋਂ ਭਾਰੀ ਰਾਹਤ ਮਿਲੀ ਜਦੋਂ ਅਦਾਲਤ ਨੇ ਉਨ੍ਹਾਂ ਵਿਰੁੱਧ ਬਾਲਗਾਂ ਸਬੰਧੀ ਫਿਲਮਾਂ ਦੀ ਅਭਿਨੇਤਰੀ ਸਟੌਰਮੀ ਡੇਨੀਅਲਜ਼ ਵੱਲੋਂ ਦਾਇਰ ਮਾਣਹਾਨੀ ਦਾ ਮੁਕੱਦਮਾ ਖਾਰਜ ਕਰ ਦਿੱਤਾ। ਡੇਨੀਅਲਜ਼, ਜਿਸ ਦਾ ਅਸਲੀ ਨਾਂਅ ਸਟੇਫਨੀ ਕਲਿਫੋਰਡ ਹੈ, ਦਾ ਟਰੰਪ ਦੇ ਨਾਲ ਇੱਕ ਹੋਰ ਵੱਖਰਾ ਮੁਕੱਦਮਾ ਵੀ ਚੱਲਦਾ ਹੈ, ਜੋ 1,30,000 ਡਾਲਰ ਦੀ ਅਦਾਇਗੀ ਦੇ ਨਾਲ ਸਬੰਧਤ ਹੈ। ਇਹ ਅਦਾਇਗੀ ਕਥਿਤ ਤੌਰ ਉੱਤੇ ਟਰੰਪ ਦੇ ਵਕੀਲ ਨੇ ਉਸ ਨੂੰ ਨਵੰਬਰ 2016 ਵਿੱਚ ਰਾਸ਼ਟਰਪਤੀ ਦੀ ਚੋਣ ਦੌਰਾਨ ਕੀਤੀ ਸੀ। ਇਹ ਰਾਸ਼ੀ ਕਥਿਤ ਤੌਰ ਉੱਤੇ ਉਸਨੂੰ ਟਰੰਪ ਨਾਲ ਆਪਣੇ ਸਬੰਧਾਂ ਬਾਰੇ ਮੂੰਹ ਬੰਦ ਰੱਖਣ ਲਈ ਦਿੱਤੀ ਗਈ ਸੀ। ਲਾਸ ਏਂਜਲਸ ਵਿੱਚ ਅਮਰੀਕਾ ਦੇ ਜ਼ਿਲ੍ਹਾ ਜੱਜ ਐੱਸ ਜੇਮਜ਼ ਓਟੇਰੋ ਕੇਸ ਉੱਤੇ ਸੁਣਵਾਈ ਬੰਦ ਕਰਨ ਲਈ ਸਹਿਮਤ ਹੋ ਗਏ ਹਨ।ਡੇਨੀਅਲਜ਼ ਦੇ ਵਕੀਲ ਨੇ ਕਿਹਾ ਹੈ ਕਿ ਉਹ ਇਸ ਫੈਸਲੇ ਵਿਰੁੱਧ ਅਦਾਲਤ ਵਿੱਚ ਅਪੀਲ ਕਰਨਗੇ।

Facebook Comment
Project by : XtremeStudioz