Close
Menu

ਸਪਾ ਤੋਂ ਬਰਖ਼ਾਸਤ ਅਮਰ ਸਿੰਘ ਨੇ ਦਿੱਤੇ ਭਾਜਪਾ ‘ਚ ਸ਼ਾਮਲ ਹੋਣ ਦੇ ਸੰਕੇਤ

-- 18 September,2017

ਇੰਦੌਰ/ਲਖਨਊ— ਸੀਨੀਅਰ ਨੇਤਾ ਅਮਰ ਸਿੰਘ ਨੇ ਕਿਹਾ ਕਿ ਉਹ ਭਾਜਪਾ ‘ਚ ਸ਼ਾਮਲ ਹੋਣ ਦੀ ਕਿਸੇ ਪੇਸ਼ਕਸ਼ ਤੋਂ ਇਨਕਾਰ ਨਹੀਂ ਕਰਨਗੇ ਪਰ ਉਨ੍ਹਾਂ ਨੇ ਭਾਜਪਾ ਨਾਲ ਜੁੜਨ ਲਈ ਕੋਈ ਪ੍ਰਾਰਥਨਾ ਪੱਤਰ ਵੀ ਨਹੀਂ ਦਿੱਤਾ ਹੈ। ਸਮਾਜਵਾਦੀ ਪਾਰਟੀ ਤੋਂ ਬਰਖ਼ਾਸਤ ਸਿੰਘ ਨੇ ਇੱਥੇ ਇਕ ਫਿਲਮ ਦੇ ਵਿਸ਼ੇਸ਼ ਸ਼ੋਅ ‘ਚ ਸ਼ਾਮਲ ਹੋਣ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਬਹੁਤ ਵੱਡਾ ਦਲ ਹੈ। ਮੈਂ ਇਹ ਨਹੀਂ ਕਹਾਂਗਾ ਕਿ ਜੇਕਰ ਮੈਨੂੰ ਮੌਕਾ ਮਿਲੇਗਾ ਤਾਂ ਮੈਂ ਭਾਜਪਾ ‘ਚ ਨਹੀਂ ਜਾਵਾਂਗਾ ਪਰ ਮੈਨੂੰ ਇਹ ਮੌਕਾ ਦੇ ਕੌਣ ਰਿਹਾ ਹੈ।
ਉਨ੍ਹਾਂ ਨੇ ਇਕ ਸਵਾਲ ‘ਤੇ ਕਿਹਾ ਕਿ ਉਨ੍ਹਾਂ ਨੂੰ ਜੇਕਰ ਮੋਦੀ ‘ਚ ਕੋਈ ਬੁਰਾਈ ਦਿਖਾਈ ਦੇਵੇਗੀ ਤਾਂ ਉਹ ਉਨ੍ਹਾਂ ਦੀ ਆਲੋਚਨਾ ਵੀ ਕਰਨਗੇ ਪਰ ਇਸ ਤੱਤ ਨੂੰ ਕੌਣ ਨਕਾਰ ਸਕਦਾ ਹੈ ਕਿ ਪ੍ਰਧਾਨ ਮੰਤਰੀ ਦੀ ਮਾਂ ਅਤੇ ਉਨ੍ਹਾਂ ਦੀ ਨਜ਼ਦੀਕੀ ਰਿਸ਼ਤੇਦਾਰ ਅੱਜ ਵੀ ਆਮ ਨਾਗਰਿਕਾਂ ਦੀ ਤਰ੍ਹਾਂ ਜੀਵਨ ਬਿਤਾ ਕਰਦੇ ਹਨ ਅਤੇ ਸਰਕਾਰੀ ਹਸਪਤਾਲਾਂ ‘ਚ ਇਲਾਜ ਕਰਵਾਉਂਦੇ ਹਨ। ਸਿੰਘ ਨੇ ਮੋਦੀ ਸਰਕਾਰ ਦੇ ਵਿਰੋਧੀ ਦਲਾਂ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਫਿਲਹਾਲ ਸਿਰਫ ਵਿਰੋਧ ਦੇ ਨਾਂ ‘ਤੇ ਵਿਰੋਧ ਦੀ ਰਾਜਨੀਤੀ ਕੀਤੀ ਜਾ ਰਹੀ ਹੈ।

Facebook Comment
Project by : XtremeStudioz