Close
Menu

ਸਪੀਕਰ ਰਾਣਾ ਕੇਪੀ ਸਿੰਘ ਵੱਲੋਂ ਅੰਮ੍ਰਿਤਸਰ ਅੱਤਵਾਦੀ ਹਮਲੇ ਬਾਰੇ ਸੰਜਮ ਵਰਤਣ ਦੀ ਅਪੀਲ

-- 20 November,2018

ਚੰਡੀਗੜ•, 20 ਨਵੰਬਰ:
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਅੱਜ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅੰਮ੍ਰਿਤਸਰ ‘ਚ ਹੋਏ ਅੱਤਵਾਦੀ ਹਮਲੇ ਦੇ ਮੁੱਦੇ ‘ਤੇ ਸੰਜਮ ਵਰਤਣ ਦੀ ਅਪੀਲ ਕੀਤੀ ਹੈ। 
ਉਨ•ਾਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਜਾਂਚ ਏਜੰਸੀਆਂ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ। 
ਅੱਜ ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਦੌਰਾਨ ਸਪੀਕਰ ਨੇ ਕਿਹਾ ਕਿ ਇਹ ਗੰਭੀਰ ਮੁੱਦਾ ਹੈ ਅਤੇ ਇਸ ਮਸਲੇ ‘ਤੇ ਰਾਜਸੀ ਰੋਟੀਆਂ ਸੇਕਣ ਦਾ ਕੋਈ ਵੀ ਯਤਨ ਕੇਵਲ ਮੰਦਭਾਗਾ ਹੀ ਨਹੀਂ ਬਲਕਿ ਸੂਬੇ ਲਈ ਵੀ ਘਾਤਕ ਹੋਵੇਗਾ।
ਰਾਣਾ ਕੇਪੀ ਸਿੰਘ ਨੇ ਵੱਖ-ਵੱਖ ਪਾਰਟੀਆਂ ਦੇ ਕੁਝ ਆਗੂਆਂ ਵੱਲੋਂ ਜਿਸ ਤਰ•ਾਂ ਇਸ ਮੁੱਦੇ ਨੂੰ ਰਾਜਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ•ਾਂ ਕਿਹਾ, ‘ਇਹ ਰਾਜਨੀਤੀ ਵਿੱਚ ਆ ਰਹੇ ਨਿਘਾਰ ਤੇ ਪਤਨ ਦੀ ਅਸਲ ਤਸਵੀਰ ਹੈ, ਜੋ ਅਸੀਂ ਪਿਛਲੇ ਕੁਝ ਸਾਲਾਂ ਦੌਰਾਨ ਦੇਖਿਆ ਹੈ।’ 
ਉਨ•ਾਂ ਉਮੀਦ ਜ਼ਾਹਿਰ ਕੀਤੀ ਕਿ ਸਾਰੀਆਂ ਪਾਰਟੀਆਂ ਦੇ ਰਾਜਸੀ ਆਗੂ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੁਹਿਰਦਤਾ ਦਿਖਾਉਣਗੇ। ਰਾਣਾ ਕੇਪੀ ਸਿੰਘ ਨੇ ਕਿਹਾ, ‘ਇਹ ਇੱਕ ਲੜਾਈ ਹੈ ਅਤੇ ਦੇਸ਼ ਦੇ ਦੁਸ਼ਮਣਾਂ ਖ਼ਿਲਾਫ਼ ਅਸੀਂ ਸਾਰਿਆਂ ਨੇ ਮਿਲ ਕੇ ਲੜਨੀ ਹੈ ਅਤੇ ਸਾਨੂੰ ਇੱਕ ਦੂਜੇ ‘ਤੇ ਦੋਸ਼ ਨਹੀਂ ਮੜ•ਨੇ ਚਾਹੀਦੇ।’
ਸਪੀਕਰ ਨੇ ਕਿਹਾ ਕਿ ਪੰਜਾਬ ਦੇ 1980-90 ਦਹਾਕੇ ਵਿੱਚ ਅੱਤਵਾਦ ਦੇ ਕਾਲੇ ਦੌਰ ਦੇ ਜ਼ਖ਼ਮ ਅਜੇ ਵੀ ਅੱਲ•ੇ ਹਨ। ਇਸ ਕਾਲੇ ਦੌਰ ਦੌਰਾਨ 30 ਹਜ਼ਾਰ ਬੇਕਸੂਰ ਲੋਕ ਮਾਰੇ ਗਏ ਸਨ। ਉਨ•ਾਂ ਕਿਹਾ ਕਿ ਪੰਜਾਬ ਅੱਜ ਜਿਹੜੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਇਹ ਵੀ ਉਸੇ ਦੌਰ ਦੀ ਦੇਣ ਹੈ। 
ਉਨ•ਾਂ ਕਿਹਾ, ‘ਭਾਵੇਂ ਚੁਣੌਤੀ ਕਾਫ਼ੀ ਗੰਭੀਰ ਹੈ ਪਰ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਦੇ ਜ਼ਿੰਮੇਵਾਰ ਲੋਕਾਂ ਨੂੰ ਹਰਾਉਣਾ ਅਸੰਭਵ ਨਹੀਂ ਹੈ। ਅਜਿਹੇ ਮਾੜੇ ਅਨਸਰਾਂ ਦਾ ਨਿਸ਼ਾਨਾ ਮਹਿੰਗੇ ਮੁੱਲ ਹਾਸਲ ਕੀਤੀ ਸ਼ਾਂਤੀ ਨੂੰ ਤਹਿਸ-ਨਹਿਸ ਕਰਨਾ ਹੈ ਅਤੇ ਸਾਨੂੰ ਅਜਿਹਾ ਕੁੱਝ ਵੀ ਨਹੀਂ ਕਰਨਾ ਚਾਹੀਦਾ, ਜਿਸ ਨਾਲ ਸੂਬੇ ਦੀ ਸ਼ਾਂਤੀ ਭੰਗ ਹੋਵੇ।’
ਰਾਣਾ ਕੇਪੀ ਸਿੰਘ ਨੇ ਕਿਹਾ ਕਿ ਦੇਸ਼ ਦੀ ਰੱਖਿਆ ਲਈ ਪੰਜਾਬ ਹਮੇਸ਼ਾ ਮੋਹਰੀ ਰਿਹਾ ਹੈ ਅਤੇ ਪੰਜਾਬੀਆਂ ਨੇ ਹਮੇਸ਼ਾ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ। ਉਨ•ਾਂ ਕਿਹਾ, ‘ਸਾਨੂੰ ਹੋਰ ਵੰਗਾਰ ਦਰਪੇਸ਼ ਹੈ ਅਤੇ ਅਸੀਂ ਇਸ ਨਾਲ ਸਫਲਤਾਪੂਰਵਕ ਨਜਿੱਠ ਲਵਾਂਗੇ ਪਰ ਇਸ ਲਈ ਸਾਨੂੰ ਆਪਸੀ ਏਕੇ ਅਤੇ ਸੰਜਮ ਤੋਂ ਕੰਮ ਲੈਣ ਦੀ ਲੋੜ ਹੈ।’

Facebook Comment
Project by : XtremeStudioz