Close
Menu

ਸਾਡੀ ਟੀਮ ਵਿੱਚ ਵਾਪਸੀ ਕਰਨ ਦੀ ਸਮਰੱਥਾ: ਸ਼ਰੱਬਸੋਲ

-- 25 February,2019

ਮੁੰਬਈ, 25 ਫਰਵਰੀ
ਇੰਗਲੈਂਡ ਦੀ ਮਹਿਲਾ ਕਿ੍ਕਟ ਟੀਮ ਭਾਵੇਂ ਤਿੰਨ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਤੋਂ 1-0 ਨਾਲ ਪਛੜ ਗਈ ਹੈ ਪਰ ਇੰਗਲੈਂਡ ਦੀ ਗੇਂਦਬਾਜ਼ ਆਨਿਆ ਸ਼ਰੱਬਸੋਲ ਨੇ ਐਤਵਾਰ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਵਿੱਚ ਸਥਿੱਤੀਆਂ ਨੂੰ ਆਪਣੇ ਅਨੁਸਾਰ ਢਾਲਣ ਦੀ ਸਮਰੱਥਾ ਹੈ। ਸ਼ਰੱਬਸੋਲ ਨੇ ਦੂਜੇ ਇੱਕ ਰੋਜ਼ਾ ਮੈਚ ਤੋਂ ਪਹਿਲੀ ਸ਼ਾਮ ਨੂੰ ਕਿਹਾ,‘ ਸਾਡੀ ਟੀਮ ਦੇ ਵਿੱਚ ਪਾਸਾ ਪਲਟਣ ਦੀ ਕਾਬਲੀਅਤ ਹੈ।
ਅਸੀਂ ਪਿਛਲੇ ਅਠਾਰਾਂ ਮਹੀਨੇ ਦੇ ਵਿੱਚ ਇਸ ਤਰ੍ਹਾਂ ਕਰਕੇ ਦਿਖਾਇਆ ਹੈ। ਅਸੀਂ ਹਾਰ ਵਾਲੀਆਂ ਸਥਿੱਤੀਆਂ ਵਿੱਚੋਂ ਉਭਰ ਕੇ ਜਿੱਤ ਹਾਸਲ ਕਰਕੇ ਲੜੀ ਵਿੱਚ ਵਾਪਸੀ ਕੀਤੀ ਹੈ। ਮੇਰਾ ਸੱਚਮੁੱਚ ਹੀ ਇਹ ਮੰਨਣਾ ਹੈ ਕਿ ਅਸੀਂ ਮੈਦਾਨ ਵਿੱਚ ਜਾ ਕੇ ਸਥਿਤੀ ਨੂੰ ਬਦਲ ਸਕਦੀਆਂ ਹਾਂ।’ਭਾਰਤ ਨੇ ਸ਼ੁੱਕਰਵਾਰ ਨੂੰ ਲੜੀ ਦੇ ਸ਼ੁਰੂਆਤੀ ਮੈਚ ਵਿੱਚ ਇੰਗਲੈਂਡ ਦੀ ਵਿਸ਼ਵ ਚੈਂਪੀਅਨ ਟੀਮ ਨੂੰ 66 ਦੌੜਾਂ ਦੇ ਉੱਤੇ ਸਮੇਟ ਦਿੱਤਾ ਸੀ।
ਸਮਰਸੈੱਟ ਵਿੱਚ ਜਨਮੀ ਇੰਗਲੈਂਡ ਦੀ ਇਸ ਕ੍ਰਿਕਟਰ ਨੇ 56 ਇੱਕ ਰੋਜ਼ਾ ਮੈਚਾਂ ਦੇ ਵਿੱਚ 69 ਵਿਕਟਾਂ ਹਾਸਲ ਕੀਤੀਆਂ ਹਨ। ਸ਼ਰੱਬਸੋਲ ਦਾ ਮੰਨਣਾ ਹੈ ਕਿ ਉਸਦੀ ਟੀਮ ਨੇ ਵਧੀਆ ਗੇਂਦਬਾਜ਼ੀ ਅਤੇ ਫੀਲਡਿੰਗ ਕੀਤੀ ਹੈ। ਉਸਨੇ ਕਿਹਾ ਕਿ ਉਹ ਵਿਕਟ ਤੋਂ ਵਾਕਿਫ਼ ਹੈ ਅਤੇ ਇਸ ਉੱਤੇ ਦੂਜੀ ਪਾਰੀ ਦੇ ਵਿੱਚ ਦੌੜਾਂ ਬਣਾਉਣੀਆਂ ਮੁਸ਼ਕਿਲ ਹੋਣਗੀਆਂ।

Facebook Comment
Project by : XtremeStudioz