Close
Menu

ਸਿਨਹਾ ਵੱਲੋਂ ‘ਰਾਜਸ਼ਕਤੀ’ ਦੇ ਟਾਕਰੇ ਲਈ ‘ਲੋਕਸ਼ਕਤੀ’ ਦਾ ਸੱਦਾ

-- 17 October,2017

ਮੁੰਬਈ, 17 ਅਕਤੂਬਰ
ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਇਕ ਵਾਰੀ ਮੁੜ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੀਆਂ ਮਾਲੀ ਨੀਤੀਆਂ ਉਤੇ ਜ਼ੋਰਦਾਰ ਹੱਲਾ ਬੋਲਦਿਆਂ ਅਜਿਹੀਆਂ ਨੀਤੀਆਂ ਖ਼ਿਲਾਫ਼ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਰਾਜਸ਼ਕਤੀ’ ਦਾ ਟਾਕਰਾ ‘ਲੋਕਸ਼ਕਤੀ’ ਨਾਲ ਹੀ ਕੀਤਾ ਜਾ ਸਕਦਾ ਹੈ।
ਉਹ ਮਹਾਰਾਸ਼ਟਰ ਦੇ ਵਿਧਰਭ ਖ਼ਿੱਤੇ ਵਿੱਚ ਅਕੋਲਾ ਵਿਖੇ ਕਿਸਾਨਾਂ ਦੀ ਐਨਜੀਓ ‘ਸ਼ੇਤਕਾਰੀ ਜਾਗਰਣ ਮੰਚ’ ਵੱਲੋਂ ਕਰਵਾਏ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੋਟਬੰਦੀ ਅਤੇ ਜੀਐਸਟੀ ਲਾਗੂ ਕਰਨ ਲਈ ਮੋਦੀ ਸਰਕਾਰ ਦੀ ਸਖ਼ਤ ਨੁਕਤਾਚੀਨੀ ਕੀਤੀ। ਉਨ੍ਹਾਂ ਸਮਾਜਵਾਦੀ ਆਗੂ ਜੈਪ੍ਰਕਾਸ਼ ਨਰਾਇਣ ਦਾ ਹਵਾਲਾ ਦਿੰਦਿਆਂ ਇਕ ‘ਲੋਕਸ਼ਕਤੀ’ ਮੁਹਿੰਮ ਦਾ ਸੱਦਾ ਦਿੱਤਾ, ਜੋ ‘ਰਾਜ ਸੱਤਾ’ ਨੂੰ ਕਾਬੂ ਵਿੱਚ ਰੱਖ ਸਕੇ।
ਉਨ੍ਹਾਂ ਕਿਹਾ, ‘‘ਆਉ ਅਸੀਂ ਇਹ ਲੋਕਸ਼ਕਤੀ ਪਹਿਲਕਦਮੀ ਅਕੋਲਾ ਤੋਂ ਕਰੀਏ।… ਅਸੀਂ ਪਹਿਲਾਂ ਹੀ ਮੰਦਵਾੜੇ ਦਾ ਸ਼ਿਕਾਰ ਹਾਂ। ਅੰਕੜਿਆਂ ਦਾ ਕੀ ਹੈ। ਅੰਕੜੇ ਕਿਸੇ ਇਕ ਗੱਲ ਨੂੰ ਸਾਬਤ ਕਰ ਸਕਦੇ ਹਨ ਅਤੇ ਉਨ੍ਹਾਂ ਅੰਕੜਿਆਂ ਨਾਲ ਹੀ ਤਸਵੀਰ ਦਾ ਦੂਜਾ ਪਾਸਾ ਵੀ ਸਾਬਤ ਕੀਤਾ ਜਾ ਸਕਦਾ ਹੈ।’’ ਉਨ੍ਹਾਂ ਸਵਾਲ ਕੀਤਾ ਕਿ ਮੁਲਕ ਵਿੱਚ ਵਿਕਰੀ ਤਾਂ ਹੋ ਰਹੀ ਹੈ, ਪਰ ਕੀ ਪੈਦਾਵਾਰ ਵੀ ਹੋ ਰਹੀ ਹੈ? ‘‘ਇਸ ਦਾ ਮਤਲਬ ਕੀ ਮੁਲਕ ਤਰੱਕੀ ਕਰ ਰਿਹਾ ਹੈ?’’
ਉਨ੍ਹਾਂ ਕਿਹਾ, ‘‘ਮੈਂ (ਇਸ ਸਮਾਗਮ ਵਿੱਚ) ਨੋਟਬੰਦੀ ਬਾਰੇ ਬੋਲਣ ਤੋਂ ਟਲ਼ ਰਿਹਾ ਸਾਂ। ਪਰ ਆਖ਼ਰ ਜੋ ਚੀਜ਼  ਇੰਨੀ ਬੁਰੀ ਤਰ੍ਹਾਂ ਨਾਕਾਮ ਰਹੀ ਹੋਵੇ, ਉਸ ਬਾਰੇ ਕੋਈ ਕੀ ਆਖ ਸਕਦਾ ਹੈ।’’ 

Facebook Comment
Project by : XtremeStudioz