Close
Menu

ਸੁਖਬੀਰ ਸਿੰਘ ਬਾਦਲ ਵਲੋਂ ਚੋਣ ਮੈਦਾਨ ਵਿਚ ਕੁੱਦਣ ਦਾ ਫੈਸਲਾ, ਲੜਣਗੇ ਫਿਰੋਜ਼ਪੁਰ ਹਲਕੇ ਤੋਂ ਚੋਣ

-- 25 March,2019

ਚੰਡੀਗੜ੍ਹ, 25 ਮਾਰਚ
ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕੋਟੇ ਦੀਆਂ 10 ਸੀਟਾਂ ਵਿਚੋਂ 8 ਸੀਟਾਂ ਉਤੇ ਉਮੀਦਵਾਰਾਂ ਦੇ ਨਾਵਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬਅੱਪਡੇਟ ਨੂੰ ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਲੋਕ ਸਭਾ ਚੋਣ ਲੜਣ ਲਈ ਤਿਆਰ ਹੋ ਗਏ ਹਨ ਅਤੇ ਪਾਰਟੀ ਨੇ ਉਨ੍ਹਾਂ ਨੂੰ ਫਿਰੋਜ਼ਪੁਰ ਲੋਕ ਸਭਾ ਸੀਟ ਉਤੇ ਚੋਣ ਲੜਾਉਣ ਦਾ ਲਗਭਗ ਫੈਸਲਾ ਕਰ ਲਿਆ ਹੈ। ਸੁਖਬੀਰ ਬਾਦਲ ਜਿੱਥੇ ਫਿਰੋਜ਼ਪੁਰ ਤੋਂ ਚੋਣ ਲੜਣਗੇ ਉਥੇ ਹੀ ਬੀਬਾ ਹਰਸਿਮਰਤ ਕੌਰ ਬਾਦਲ ਬਠਿੰਡਾ ਲੋਕ ਸਭਾ ਸੀਟ ਉਤੇ ਹੀ ਵਿਰੋਧੀਆਂ ਨੂੰ ਟੱਕਰ ਦੇਣਗੇ। ਹਰਸਿਮਰਤ ਬਾਦਲ ਨੇ ਖੁਦ ਪਾਰਟੀ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦਾ ਹਲਕਾ ਨਾ ਬਦਲਿਆ ਜਾਵੇ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਹੜੇ 8 ਉਮੀਦਵਾਰਾਂ ਦੇ ਨਾਮ ਫਾਈਨਲ ਕੀਤੇ ਗਏ ਹਨ ਉਨ੍ਹਾਂ ਵਿਚ ਸੁਖਬੀਰ ਬਾਦਲ ਨੂੰ ਫਿਰੋਜ਼ਪੁਰ, ਹਰਸਿਮਰਤ ਬਾਦਲ ਨੂੰ ਬਠਿੰਡਾ, ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ, ਫਤਿਹਗੜ੍ਹ ਸਾਹਿਬ ਤੋਂ ਦਰਬਾਰਾ ਸਿੰਘ ਗੁਰੁ, ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ, ਆਨੰਦਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਖਡੂਰ ਸਾਹਿਬ ਤੋਂ ਜਾਗੀਰ ਕੌਰ, ਫਰੀਦਕੋਟ ਤੋਂ ਸਾਬਕਾ ਜਸਟਿਸ ਨਿਰਮਲ ਸਿੰਘ ਦੇ ਨਾਮ ਸ਼ਾਮਲ ਹਨ। ਜਦੋਂ ਕਿ ਲੁਧਿਆਣਾ ਸੀਟ ਉਤੇ ਉਮੀਦਵਾਰਾਂ ਦੀ ਚੋਣ ਦਾ ਪੇਚ ਅਜੇ ਫਸਿਆ ਹੋਇਆ ਹੈ।
ਲੁਧਿਆਣਾ ਸੀਟ ਉਤੇ ਪਾਰਟੀ ਯੂਥ ਆਗੂ ਅਤੇ ਸਟੂਡੈਂਟ ਫੈਡਰੇਸ਼ਨ ਆਫ਼ ਇੰਡੀਆ (ਐਸਓਆਈ) ਦੇ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਨੂੰ ਮੈਦਾਨ ਵਿਚ ਉਤਾਰ ਸਕਦੀ ਹੈ। ਬਰਾੜ ਦੇ ਮੁਕਾਬਲੇ ਮਹੇਸ਼ਇੰਦਰ ਸਿੰਘ ਗਰੇਵਾਲ ਵੀ ਦਾਅਵੇਦਾਰੀ ਜਿਤਾ ਰਹੇ ਹਨ। ਪਰਮਿੰਦਰ ਬਰਾੜ ਨੂੰ ਯੂਥ ਕੋਟੇ ਵਿਚੋਂ ਟਿਕਟ ਮਿਲਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ। ਉਕਤ ਨਾਵਾਂ ਸਬੰਧੀ ਰਸਮੀ ਤੌਰ ਉਤੇ ਐਲਾਨ ਕਿਸੇ ਵੀ ਪਲ ਹੋ ਸਕਦਾ ਹੈ।

Facebook Comment
Project by : XtremeStudioz