Close
Menu

ਸੁਨੰਦਾ ਪੁਸ਼ਕਰ ਕੇਸ ਵਿਸ਼ੇਸ਼ ਅਦਾਲਤ ਦੇ ਸਪੁਰਦ

-- 25 May,2018

ਨਵੀਂ ਦਿੱਲੀ, ਦਿੱਲੀ ਦੀ ਇਕ ਅਦਾਲਤ ਨੇ ਸੁਨੰਦਾ ਪੁਸ਼ਕਰ ਦੀ ਮੌਤ ਦਾ ਕੇਸ, ਜਿਸ ਵਿੱਚ ਉਸ ਦੇ ਪਤੀ ਅਤੇ ਕਾਂਗਰਸ ਆਗੂ ਸ਼ਸੀ ਥਰੂਰ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਅਧੀਨ ਚਾਰਜਸ਼ੀਟ ਕੀਤਾ ਗਿਆ ਹੈ, ਅੱਜ ਕਾਨੂੰਨ ਘਾੜਿਆਂ ਖ਼ਿਲਾਫ਼ ਸੁਣਵਾਈ ਲਈ ਗਠਿਤ ਵਿਸ਼ੇਸ਼ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਗਿਆ। ਮੈਟਰੋਪੋਲਿਟਨ ਮੈਜਿਸਟ੍ਰੇਟ ਧਰਮਿੰਦਰ ਸਿੰਘ ਨੇ ਇਹ ਕੇਸ ਐਡੀਸ਼ਨਗਲ ਚੀਫ਼ ਮੈਟਰੋਪੋਲਿਟਨ ਮੈਜਿਸਟਰੇਟ ਸਮਰ ਵਿਸ਼ਾਲ ਦੀ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਜੋ ਇਸ ’ਤੇ 28 ਮਈ ਨੂੰ ਸੁਣਵਾਈ ਕਰਨਗੇ। 

Facebook Comment
Project by : XtremeStudioz