Close
Menu

ਸੁਨੰਦਾ ਪੁਸ਼ਕਰ ਦੀ ਮੌਤ ਬਾਰੇ ਜਾਂਚ ਦੀ ਪ੍ਰਗਤੀ ਰਿਪੋਰਟ ਤਲਬ

-- 21 July,2017

ਨਵੀਂ ਦਿੱਲੀ, ਦਿੱਲੀ ਹਾਈ ਕੋਰਟ ਨੇ ਦਿੱਲੀ ਪੁਲੀਸ ਨੂੰ ਕਾਂਗਰਸੀ ਐਮਪੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਸਬੰਧੀ ਜਾਂਚ ਦੀ ਪ੍ਰਗਤੀ ਰਿਪੋਰਟ ਤਿੰਨ ਦਿਨਾਂ ’ਚ ਪੇਸ਼ ਕਰਨ ਲਈ ਕਿਹਾ ਹੈ। ਜਸਟਿਸ ਜੀ.ਐਸ. ਸਿਸਤਾਨੀ ਤੇ ਜਸਟਿਸ ਚੰਦਰ ਸ਼ੇਖਰ ਦੇ ਬੈਂਚ ਨੇ ਇਹ ਹੁਕਮ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਦੀ ਪਟੀਸ਼ਨ ਦੀ ਸੁਣਵਾਈ ਦੌਰਾਨ ਜਾਰੀ ਕੀਤੇ, ਜਿਨ੍ਹਾਂ ਦੀ ਮੰਗ ਹੈ ਕਿ ਜਾਂਚ ਅਦਾਲਤੀ ਨਿਗਰਾਨੀ ’ਚ ਸੀਬੀਆਈ ਤੋਂ ਕਰਵਾਈ ਜਾਵੇ।
ਪੁਲੀਸ ਦੇ ਵਕੀਲ ਰਾਹੁਲ ਮੇਹਰਾ ਨੇ ਕਿਹਾ ਕਿ ਜਾਂਚ ਰਿਪੋਰਟ ਉਨ੍ਹਾਂ ਨੂੰ ਮਿਲ ਚੁੱਕੀ ਹੈ ਤੇ ਉਹ ਇਸ ਨੂੰ ਪੇਸ਼ ਕਰਨ ਤੋਂ ਪਹਿਲਾਂ ਘੋਖਣਾ ਚਾਹੁੰਦੇ ਹਨ। ਪਰ ਭਾਜਪਾ ਆਗੂ ਨੇ ਪੁਲੀਸ ਜਾਂਚ ’ਤੇ ਗੰਭੀਰ ਦੋਸ਼ ਲਾਏ ਹਨ, ਜਿਸ ਕਾਰਨ ਪੁਲੀਸ ਨੂੰ ਆਪਣਾ ਸਟੈਂਡ ਸਾਫ਼ ਕਰਨ ਲਈ ਵਕਤ ਦਿੱਤਾ ਜਾਵੇ।

Facebook Comment
Project by : XtremeStudioz