Close
Menu

ਸ੍ਰੀਕਾਂਤ ਤੇ ਪੀਵੀ ਸਿੰਧੂ ਨੂੰ ਆਸਾਨ ਡਰਾਅ

-- 05 April,2018

ਨਵੀਂ ਦਿੱਲੀ, ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਅਤੇ ਸੀਨੀਅਰ ਦਰਜਾ ਪ੍ਰਾਪਤ ਕਿਦੰਬੀ ਸ੍ਰੀਕਾਂਤ ਨੂੰ ਚੀਨ ਦੇ ਵੁਹਾਨ ਵਿੱਚ 24 ਤੋਂ 29 ਅਪਰੈਲ ਤਕ ਹੋਣ ਵਾਲੀ ਬੈਡਮਿੰਟਨ ਏਸ਼ਿਆਈ ਚੈਂਪੀਅਨਸ਼ਿਪ ਲਈ ਆਸਾਨ ਡਰਾਅ ਮਿਲ ਗਿਆ ਹੈ। ਸ੍ਰੀਕਾਂਤ ਅਤੇ ਸਿੰਧੂ ਸਮੇਤ ਭਾਰਤੀ ਟੀਮ ਇਸ ਮੌਕੇ ਰਾਸ਼ਟਰਮੰਡਲ ਖੇਡਾਂ ਲਈ ਗੋਲਡ ਕੋਸਟ ਵਿੱਚ ਹੈ, ਜਿਸ ਦੀ ਸ਼ੁਰੂਆਤ ਵੀਰਵਾਰ ਨੂੰ ਮਿਕਸਡ ਟੀਮ ਮੁਕਾਬਲੇ ਨਾਲ ਹੋਵੇਗੀ। ਜਕਾਰਤਾ ਵਿੱਚ ਕੱਲ੍ਹ ਹੋਏ ਡਰਾਅ ਅਨੁਸਾਰ ਪੀਵੀ ਸਿੰਧੂ ਨੇ ਪਹਿਲੇ ਗੇੜ ਵਿੱਚ ਤਾਇਵਾਨ ਦੀ ਪਾਈ ਚੂ ਪੋ ਦਾ ਸਾਹਮਣਾ ਕਰਨਾ ਹੈ, ਜਦਕਿ ਪਿਛਲੇ ਸਾਲ ਚਾਰ ਸੁਪਰ ਸੀਰੀਜ਼ ਖ਼ਿਤਾਬ ਜਿੱਤਣ ਵਾਲੇ ਸ੍ਰੀਕਾਂਤ ਆਪਣੀ ਮੁਹਿੰਮ ਦੀ ਸ਼ੁਰੂਆਤ ਜਾਪਾਨ ਕੇਂਟੋ ਨਿਸ਼ਿਮੋਤੋ ਖ਼ਿਲਾਫ਼ ਕਰੇਗਾ।

Facebook Comment
Project by : XtremeStudioz