Close
Menu

ਸੰਗਾਕਾਰਾ ਪਹਿਲੀ ਸ਼੍ਰੇਣੀ ਕ੍ਰਿਕਟ ਨੂੰ ਵੀ ਕਹਿਣਗੇ ਅਲਵਿਦਾ

-- 24 May,2017

ਲੰਡਨ— ਸ਼੍ਰੀਲੰਕਾ ਦੇ ਦਿੱਗਜ ਬੱਲੇਬਾਜ਼ ਅਤੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ ਸਤੰਬਰ ‘ਚ ਇੰਗਲਿਸ਼ ਕਾਊਂਟੀ ਚੈਂਪੀਅਨਸ਼ਿਪ ਸੈਸ਼ਨ ਖਤਮ ਹੋਣ ਤੋਂ ਬਾਅਦ ਪਹਿਲੀ ਸ਼੍ਰੇਣੀ ਕ੍ਰਿਕਟ ਤੋਂ ਵੀ ਸੰਨਿਆਸ ਲੈ ਲੈਣਗੇ।
ਸ਼੍ਰੀਲੰਕਾ ਦੇ ਬੱਲੇਬਾਜ਼ ਸੰਗਾਕਾਰਾ ਨੇ 2015 ‘ਚ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਉਸ ਨੇ 134 ਟੈਸਟਾਂ ‘ਚ 57.40 ਦੀ ਔਸਤ ਨਾਲ 12400 ਦੌੜਾਂ ਬਣਾਈਆਂ ਸਨ ਅਤੇ ਉਹ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ 5ਵੇਂ ਸਥਾਨ ‘ਤੇ ਹੈ। 39 ਸਾਲਾ ਸੰਗਾਕਾਰਾ ਨੇ ਕਿਹਾ ਕਿ ਤੁਹਾਨੂੰ ਕਿਤੇ ਨਾ ਕਿਤੇ ਖੁਦ ਨੂੰ ਆਰਾਮ ਦੇਣਾ ਹੁੰਦਾ ਹੈ। ਅਗਲੇ ਕੁੱਝ ਮਹੀਨਿਆਂ ‘ਚ ਮੈਂ 40 ਸਾਲ ਦਾ ਹੋ ਜਾਵਾਂਗਾ ਅਤੇ ਕਾਊਂਟੀ ਕ੍ਰਿਕਟ ‘ਚ ਮੇਰਾ ਸਮੇਂ ਵੀ ਖਤਮ ਹੋ ਜਾਵੇਗਾ।

ਉਹ ਟੀ-20 ‘ਚ 2018 ਤੱਕ ਖੇਡਣਾ ਜਾਰੀ ਰੱਖ ਸਕਦੇ ਹਨ ਪਰ ਲੰਬੇ ਫਾਰਮੇਟ ‘ਚ ਉਨ੍ਹਾਂ ਦਾ ਸਮੇਂ ਪੂਰਾ ਹੋ ਰਿਹਾ ਹੈ। ਸੰਗਾਕਾਰਾ ਹੁਣ ਵੀ ਚੰਗੀ ਫਾਰਮ ‘ਚ ਹੈ ਅਤੇ ਸੈਸ਼ਨ ‘ਚ 1000 ਤੋਂ ਜ਼ਿਆਦਾ ਦੌੜਾਂ ਬਣਾ ਚੁੱਕਿਆ ਹੈ। ਉਸ ਨੇ ਹਾਲ ਹੀ ‘ਚ ਮਿਡਲਸੇਕਸ ਖਿਲਾਫ 2 ਸੈਂਕੜੇ ਬਣਾਏ ਹਨ। ਸੰਗਾਕਾਰਾ ਨੇ ਕਿਹਾ ਕਿ ਮੇਰੇ ਕਰੀਅਰ ‘ਚ ਕੁੱਝ ਮਹੀਨੇ ਬਾਕੀ ਹਨ। ਕਿਸੇ ਵੀ ਖਿਡਾਰੀ ਲਈ ਮਿਆਦ ਪੁੱਗਣ ਵਾਲੀ ਤਾਰੀਕ ਹੁੰਦੀ ਹੈ ਅਤੇ ਤਦ ਤੁਹਾਨੂੰ ਖੇਡ ਤੋਂ ਹਟ ਜਾਣਾ ਹੁੰਦਾ ਹੈ। ਮੈਂ ਕਿਸਮਤ ਵਾਲਾ ਹਾਂ ਕਿ ਮੈਂ ਇੰਨੇ ਲੰਬੇ ਸਮੇਂ ਤੱਕ ਖੇਡਿਆ ਪਰ ਹੁਣ ਖੇਡ ਤੋਂ ਹਟ ਕੇ ਮੈਨੂੰ ਹੋਰ ਵੀ ਜ਼ਿੰਦਗੀ ਜਿਉਣੀ ਹੈ।

Facebook Comment
Project by : XtremeStudioz