Close
Menu

ਸੰਯੁਕਤ ਰਾਸ਼ਟਰ ਵੱਲੋਂ ਪਰਵਾਸ ਬਾਰੇ ਸਮਝੌਤੇ ਨੂੰ ਮਨਜ਼ੂਰੀ

-- 10 December,2018

ਮੱਰਾਕੇਸ਼ (ਮੋਰੱਕੋ), 10 ਦਸੰਬਰ
ਇੱਥੇ ਸੰਯੁਕਤ ਰਾਸ਼ਟਰ ਦੀ ਇੱਕ ਕਾਨਫਰੰਸ ਦੌਰਾਨ ਲਗਪਗ 150 ਮੁਲਕਾਂ ਦੇ ਆਗੂਆਂ ਤੇ ਪ੍ਰਤੀਨਿਧੀਆਂ ਸਾਹਮਣੇ ਪਰਵਾਸ ਸਬੰਧੀ ਇੱਕ ਸਮਝੌਤਾ ਅਪਣਾ ਲਿਆ ਗਿਆ ਜਦਕਿ ਕੁਝ ਮੁਲਕਾਂ ਵੱਲੋਂ ਇਸ ਤੋਂ ਆਪਣਾ ਹੱਥ ਪਿੱਛੇ ਖਿੱਚ ਲਿਆ ਗਿਆ ਸੀ।
ਲਗਪਗ 18 ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਸੰਯੁਕਤ ਰਾਸ਼ਟਰ ਵਿਚ ‘ਦਿ ਗਲੋਬਲ ਕੰਪੈਕਟ ਫਾਰ ਸੇਫ, ਆਰਡਰਲੀ ਐਂਡ ਰੈਗੂਲਰ ਮਾਈਗਰੇਸ਼ਨ’ ਨੂੰ ਜੁਲਾਈ ਵਿਚ ਅੰਤਿਮ ਰੂਪ ਦੇ ਦਿੱਤਾ ਗਿਆ ਸੀ ਅਤੇ ਦੋ ਦਿਨਾਂ ਕਾਨਫਰੰਸ ਦੀ ਸ਼ੁਰੂਆਤ ਮੌਕੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ। ਇਸ ਦੌਰਾਨ ਅਮਰੀਕਾ ਅਤੇ 15 ਹੋਰ ਮੁਲਕਾਂ ਨੇ ਜਾਂ ਤਾਂ ਇਸ ਸਮਝੌਤੇ ਨੂੰ ਹਾਂ ਪੱਖੀ ਹੁੰਗਾਰਾ ਦਿੱਤਾ ਜਾਂ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ, ਜਦਕਿ ਕੁਝ ਨੇ ਇਸ ਸਮਝੌਤੇ ਦੇ ਕੌਮੀ ਪ੍ਰਭੂਸੱਤਾ ਦੀ ਉਲੰਘਣਾ ਕਰਨ ਵਾਲਾ ਹੋਣ ਦਾ ਦਾਅਵਾ ਕੀਤਾ। ਇਸ ਵਿਚ ਕਾਨੂੰਨੀ ਪਰਵਾਸ ਨੂੰ ਉਤਸ਼ਾਹਿਤ ਕਰਨ ਅਤੇ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਨੂੰ ਨਿਰਉਤਸ਼ਾਹਿਤ ਕਰਨ ਬਾਰੇ 23 ਉਦੇਸ਼ਾਂ ਦਾ ਜ਼ਿਕਰ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨੇ ਇਸ ਦਸਤਾਵੇਜ਼ ਨੂੰ ‘ਸੰਕਟਾਂ ਅਤੇ ਮੁਸ਼ਕਲਾਂ ਤੋਂ ਬਚਾਅ ਲਈ ਰੋਡਮੈਪ’ ਆਖਦਿਆਂ ਇਸ ਸਮਝੌਤੇ ਨਾਲ ਜੁੜੇ ਰਹੇ ਕਈ ਗਲਤ ਤੱਥਾਂ ਨੂੁੰ ਖਾਰਜ ਕਰ ਦਿੱਤਾ। 

Facebook Comment
Project by : XtremeStudioz