Close
Menu

ਹਾਫਿਜ਼ ਦੀ ਜਥੇਬੰਦੀ ਵੱਲੋਂ ਆਮ ਚੋਣਾਂ ਲੜਨ ਦਾ ਐਲਾਨ

-- 19 September,2017

ਲਾਹੌਰ,  ਮੁੰਬਈ ਬੰਬ ਧਮਾਕਿਆਂ ਦੇ ਮੁੱਖ ਸਾਜਿਸ਼ਕਾਰ ਹਾਫਿਜ਼ ਸਈਅਦ ਦੀ ਜਥੇਬੰਦੀ ਜਮਾਤ ਉਲ ਦਾਅਵਾ 2018 ਦੀਆਂ ਆਮ ਚੋਣਾਂ ਲੜਕੇ ਦੇਸ਼ ਦੇ ਰਾਜਸੀ ਦ੍ਰਿਸ਼ ਉੱਤੇ ਆਉਣ ਲਈ ਸਰਗਰਮ ਹੈ। ਇਹ ਦਾਅਵਾ ਜਥੇਬੰਦੀ ਦੇ ਇੱਕ ਸੀਨੀਅਰ ਮੈਂਬਰ ਨੇ ਕੀਤਾ ਹੈ। ਜਥੇਬੰਦੀ ਦੀ ਹਮਾਇਤ ਪ੍ਰਾਪਤ ਉਮੀਦਵਾਰ ਕੱਲ੍ਹ ਹੋਈ ਕੌਮੀ ਅਸੈਂਬਲੀ ਦੀ ਉਪ ਚੋਣ ਵਿੱਚ ਤੀਜੇ ਸਥਾਨ ਉੱਤੇ ਰਿਹਾ ਹੈ। ਇਸ ਨਾਲ ਜਥੇਬੰਦੀ ਦਾ ਹੌਸਲਾ ਬੁਲੰਦ ਹੋਇਆ ਹੈ।
ਪਿਛਲੇ ਮਹੀਨੇ ਲਸ਼ਕਰ ਏ ਤੌਇਬਾ ਦੇ ਇੱਕ ਸੰਗਠਨ ਜਮਾਤ -ਉਲ- ਦਾਅਵਾ ਨੇ ਐਲਾਨ ਕੀਤਾ ਸੀ ਕਿ ਉਹ ਮਿਲੀ ਮੁਸਲਿਮ ਲੀਗ ਪਾਰਟੀ ਕਾਇਮ ਕਰੇਗਾ। ਕੱਲ੍ਹ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਕੁਲਸੂਮ ਸ਼ਰੀਫ ਤੋਂ ਹਾਰੇ ਉਮੀਦਵਾਰ ਸ਼ੇਖ ਯਾਕੂਬ ਜਿਸ ਨੂੰ ਜਮਾਤ ਉਲ ਦਾਅਵਾ ਦੀ ਹਮਾਇਤ ਪ੍ਰਾਪਤ ਸੀ, ਨੇ ਕਿਹਾ ਕਿ ਨਵਾਂ ਫਰੰਟ ਅਗਲੇ ਸਾਲ ਆਮ ਚੋਣਾਂ ਵਿੱਚ ਹਰ ਸੀਟ ਉੱਤੇ ਉਮੀਦਵਾਰ ਖੜ੍ਹੇ ਕਰੇਗਾ। ਯਕੂਬ ਉਪ ਚੋਣ ਮਿਲੀ ਮੁਸਲਿਮ ਲੀਗ ਦੇ ਉਮੀਦਵਾਰ ਵਜੋਂ ਲੜਨਾ ਚਾਹੁੰਦਾ ਸੀ ਪਰ ਪਾਰਟੀ ਅਜੇ ਪਕਿਸਤਾਨ ਦੇ ਚੋਣ ਕਮਿਸ਼ਨਰ ਕੋਲ ਰਜਿਸਟਰਡ ਨਹੀਂ ਹੋਈ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ ਯਕੂਬ ਦਾ ਨਾਂ ਅਮਰੀਕਾ ਵੱਲੋਂ ਅਤਿਵਾਦੀ ਜਥੇਬੰਦੀਆਂ ਉੱਤੇ ਲਾਈਆਂ ਆਰਥਿਕ ਪਾਬੰਦੀਆਂ ਵਾਲੀ ਸੂਚੀ ਵਿੱਚ ਅਤਿਵਾਦੀ ਜਥੇਬੰਦੀ ਦੇ ਆਗੂ ਵਜੋਂ ਸ਼ਾਮਲ ਹੈ। ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਯਾਕੂਬ ਨੇ ਕਿਹਾ ਕਿ ਉਨ੍ਹਾਂ ਨੂੰ ਐੱਨਏ-120 ਕੌਮੀ ਅਸੈਂਬਲੀ ਹਲਕੇ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਲੋਕਾਂ ਨੇ ਸਾਡਾ ਸਵਾਗਤ ਕੀਤਾ ਹੈ।

Facebook Comment
Project by : XtremeStudioz