Close
Menu

ਹੀਨਾ ਸਿੱਧੂ ਵੱਲੋਂ ਵਿਸ਼ਵ ਰਿਕਾਰਡ ਦੀ ਬਰਾਬਰੀ

-- 27 December,2018

ਨਵੀਂ ਦਿੱਲੀ, 27 ਦਸੰਬਰ
ਦੁਨੀਆ ਦੀ ਸਾਬਕਾ ਨੰਬਰ ਇੱਕ ਨਿਸ਼ਾਨੇਬਾਜ਼ ਹੀਨਾ ਸਿੱਧੂ ਨੇ ਅੱਜ ਇੱਥੇ ਕੌਮੀ ਚੋਣ ਟਰਾਇਲ 1 ਅਤੇ 2 ਦੇ ਮਹਿਲਾ ਦਸ ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕੁਆਲੀਫਾਈਂਗ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਹੈ। ਮੁਟਿਆਰ ਓਲੰਪਿਕ ਚੈਂਪੀਅਨ ਮਨੂ ਭਾਕਰ ਦੂਜੇ ਸਥਾਨ ’ਤੇ ਰਹੀ।
ਇਹ ਟਰਾਇਲ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਵਿੱਚ ਚੱਲ ਰਹੇ ਹਨ। ਹੀਨਾ ਟਰਾਇਲ -1 ਦੌਰਾਨ ਕੁਆਲੀਫੀਕੇਸ਼ਨ ਵਿੱਚ 587 ਅੰਕ ਨਾਲ 319 ਨਿਸ਼ਾਨੇਬਾਜ਼ਾਂ ਵਿੱਚ ਸਿਖ਼ਰ ’ਤੇ ਰਹੀ। ਉਸ ਦਾ ਇਹ ਸਕੋਰ ਮੌਜੂਦਾ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਯੂਨਾਨ ਦੀ ਅੰਨਾ ਕੋਰਾਕਾਕੀ ਦੇ ਵਿਸ਼ਵ ਰਿਕਾਰਡ ਦੇ ਬਰਾਬਰ ਹੈ। ਨੌਜਵਾਨ ਓਲੰਪਿਕ ਖੇਡਾਂ ਦੀ ਜੇਤੂ ਮਨੂ 579 ਅੰਕ ਨਾਲ ਦੂਜੇ ਸਥਾਨ ’ਤੇ ਰਹੀ। ਦਿਨ ਦੇ ਹੋਰ ਮੁੱਖ ਨਤੀਜਿਆਂ ਵਿੱਚ ਰਾਜਸਥਾਨ ਦੇ ਦਿਵਿਆਂਸ਼ ਸਿੰਘ ਪੰਵਾਰ ਅਤੇ ਗੁਜਰਾਤ ਦੀ ਹੇਮਾ ਕੇਸੀ ਨੇ ਉਲਟਫੇਰ ਕੀਤਾ। ਦਿਵਿਆਂਸ਼ ਨੇ ਦਸ ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਸੀਨੀਅਰ ਪੁਰਸ਼, ਨੌਜਵਾਨ ਪੁਰਸ਼ ਅਤੇ ਜੂਨੀਅਰ ਪੁਰਸ਼ ਤਿੰਨਾਂ ਮੁਕਾਬਲਿਆਂ ਦਾ ਸੋਨ ਤਗ਼ਮਾ ਜਿੱਤਿਆ। ਹੇਮਾ ਨੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਵਿੱਚ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾਤ ਗ਼ਮਾ ਜੇਤੂ ਅੰਜੁਮ ਮੋਦਗਿਲ ਨੂੰ ਪਛਾੜਿਆ।

Facebook Comment
Project by : XtremeStudioz