Close
Menu

ਅਕਸ਼ੈ ‘ਤੇ ਸਟਾਰਡਮ ਹਾਵੀ ਨਹੀਂ : ਹੁਮਾ

-- 06 February,2017

ਮੁੰਬਈ— ਬਾਲੀਵੁੱਡ ਅਭਿਨੇਤਰੀ ਹੁਮਾ ਕੁਰੈਸ਼ੀ ਦਾ ਕਹਿਣਾ ਹੈ ਕਿ, ਖਿਡਾਰੀ ਅਕਸ਼ੈ ਕੁਮਾਰ ‘ਤੇ ਸਟਾਰਡਮ ਹਾਵੀ ਨਹੀਂ ਹੈ। ਅਕਸ਼ੈ ਅਤੇ ਹੁਮਾ ਦੀ ‘ਜੌਲੀ ਐੱਲ. ਐੱਲ. ਬੀ-2’ ਪ੍ਰਦਰਸ਼ਿਤ ਹੋਣ ਜਾ ਰਹੀ ਹੈ। ਦੋਵੇਂ ਹੀ ਕਲਾਕਾਰ ਆਪਣੀ ਫਿਲਮ ਦੀ ਪ੍ਰੋਮੋਸ਼ਨ ‘ਚ ਰੁਝੇ ਹੋਏ ਹਨ। ਹੁਮਾ ਨੂੰ ਲਗਦਾ ਹੈ ਕਿ ਬਿਹਤਰੀਨ ਅਭਿਨੈ ਕਰਨ ਵਾਲੇ ਅਕਸ਼ੈ ਫਿਲਮ ਦੇ ਸੈੱਟ ‘ਤੇ ਕੰਮ ਕਰਦੇ ਸਮੇਂ ਭੁੱਲ ਜਾਂਦੇ ਹਨ ਕਿ ਉਹ ਕੋਈ ਸਟਾਰ ਹਨ। ਹੁਮਾ ਨੇ ਕਿਹਾ, ”ਮੈਂ ਅਕਸ਼ੈ ਨੂੰ ਸਹੀ ਅਰਥਾਂ ‘ਚ ਸਖਤ ਮਿਹਨਤ ਕਰਦੇ ਦੇਖਿਆ ਹੈ ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਉਹ ਉਸ ਹਰ ਫਿਲਮ ਨਾਲ ਅਜਿਹਾ ਕਰਦੇ ਹਨ ਜਿਸ ਦਾ ਉਹ ਹਿੱਸਾ ਹੁੰਦੇ ਹਨ।”

Facebook Comment
Project by : XtremeStudioz