Close
Menu

ਅਕਸ਼ੈ ਦੇ ਪਰਿਵਾਰ ਨੇ ਠੁਕਰਾਈ , ਸ਼ਿਵਰਾਜ ਸਿੰਘ ਚੌਹਾਨ ਦੀ ਆਰਥਿਕ ਮਦਦ ਦੀ ਪੇਸ਼ਕਸ਼

-- 09 July,2015

ਨਵੀਂ ਦਿੱਲੀ , 9 ਜੁਲਾਈ – ਆਜਤਕ ਦੇ ਸੰਪਾਦਕ ਅਕਸ਼ੈ ਸਿੰਘ ਦੇ ਪਰਿਵਾਰ ਨੇ ਮੱਧ ਪ੍ਰਦੇਸ਼ ਸਰਕਾਰ ਵੱਲੋਂ ਆਰਥਿਕ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਹੈ । ਪਰਿਵਾਰ ਨੇ ਅਕਸ਼ੈ ਸਿੰਘ ਦੀ ਮੌਤ ਦੀ ਨਿਰਪੱਖ ਜਾਂਚ ਕਰਾਉਣ ਦੀ ਮੰਗ ਕੀਤੀ ਹੈ । ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਜਤਕ ਦੇ ਰਿਪੋਰਟਰ ਅਕਸ਼ੈ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ । ਉਨ੍ਹਾਂ ਦਿੱਤਾ ਸੀ ਕਿ ਉਹ ਇਸ ਦੁੱਖ ਦੀ ਘੜੀ’ਚ ਹਰ ਤਰ੍ਹਾਂ ਨਾਲ ਮਦਦ ਕਰਨ ਨੂੰ ਤਿਆਰ ਹਨ । ਉਨ੍ਹਾਂ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ । ਮੱਧ ਪ੍ਰਦੇਸ਼ ਦੇ ਵਿਆਪਮ ਘੁਟਾਲੇ ਦੇ ਇੱਕ ਹੋਰ ਦੋਸ਼ੀ ਉੱਤਰ ਪ੍ਰਦੇਸ਼ ਦੇ ਦੇਵਰੀਆ ਦੇ ਪ੍ਰਭਾਤ ਕ੍ਰਿਸ਼ਨ ਸ਼ਰਮਾ ਦੇ ਪਰਿਵਾਰ ਨੂੰ ਹੁਣ ਉਸ ਦੀ ਜਾਨ ਦੀ ਚਿੰਤਾ ਲੱਗੀ ਹੈ । ਪਰਿਵਾਰ ਡਰਿਆ ਹੈ ਕਿ ਕਿਤੇ ਉਹ ਵਿਆਪਮ ਦੀ ਕੁਰਬਾਨੀ ਨਾ ਚੜ੍ਹ ਜਾਵੇ । ਪ੍ਰਭਾਤ ਕ੍ਰਿਸ਼ਨ ਸ਼ਰਮਾ ਉਹ ਵਿਦਿਆਰਥੀ ਹੈ , ਜੋ ਭੋਪਾਲ ‘ਚ ਰਹਿ ਕੇ ਪੀਐਮਟੀ ਦੀ ਤਿਆਰੀ ਮੋਟੇ ਪੈਸੇ ਲੈ ਕੇ ਕਰਵਾਉਂਦਾ ਸੀ।

Facebook Comment
Project by : XtremeStudioz