Close
Menu

ਅਕਾਲੀਆਂ ਵੱਲੋਂ ਪੈਸੇ ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਾਰਨ ਹੋਈ ਧੂਰੀ ‘ਚ ਹਾਰ: ਬਾਜਵਾ

-- 15 April,2015

ਚੰਡੀਗੜ•, ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਧੂਰੀ ਵਿਧਾਨ ਸਭਾ ਜ਼ਿਮਨੀ ਚੋਣ ਨੂੰ ਸੱਤਾਧਾਰੀ ਅਕਾਲੀ ਦਲ ਵੱਲੋਂ ਪੈਸੇ, ਤਾਕਤ ਤੇ ਸਰਕਾਰੀ ਮਸ਼ੀਨਰੀ ਦੀ ਪੂਰੀ ਤਰ•ਾਂ ਦੁਰਵਰਤੋਂ ਦੀ ਉਦਾਹਰਨ ਦੱਸਿਆ ਹੈ, ਜਿਹੜੇ ਤਰੀਕੇ ਇਨ•ਾਂ ਨੇ ਤਲਵੰਡੀ ਸਾਬੋ ਦੀਆਂ ਜ਼ਿਮਨੀ ਚੋਣਾਂ ਦੌਰਾਨ ਵੀ ਅਪਣਾਏ ਸਨ।

ਉਨ•ਾਂ ਨੇ ਕਿਹਾ ਕਿ ਸਿਰਫ ਇਕ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਅਕਾਲੀ ਮੰਤਰੀਆਂ ਤੇ ਵਿਧਾਇਕਾਂ ਦੀ ਪੂਰੀ ਟੀਮ ਨੇ ਕਈ ਦਿਨਾਂ ‘ਚ ਹਲਕੇ ਅੰਦਰ ਡੇਰਾ ਲਗਾ ਕੇ ਲੋਕਾਂ ‘ਚ ਡਰ ਪੈਦਾ ਕਰ ਦਿੱਤਾ। ਪੂਰੇ ਸੂਬੇ ਤੋਂ ਅਕਾਲੀ ਵਰਕਰ ਧੂਰੀ ਆ ਗਏ। ਇਸ ਦੌਰਾਨ ਪੈਸੇ ਦੀ ਤਾਕਤ ਤੇ ਸਰਕਾਰੀ ਮਸ਼ੀਨਰੀ ਦੀ ਖੁੱਲ•ੇਆਮ ਦੁਰਵਰਤੋਂ ਕੀਤੀ ਗਈ।

ਬਾਜਵਾ ਨੇ ਕਿਹਾ ਕਿ ਅਕਾਲੀਆਂ ਨੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨ ਲਈ ਗੁੱਪਚੁੱਪ ਤਰੀਕੇ ਨਾਲ ਅਜਿਹੇ ਹਥਕੰਡੇ ਅਪਣਾਏ। ਸੀਟ ਖਾਲ•ੀ ਹੋਣ ਤੋਂ ਤੁਰੰਤ ਬਾਅਦ ਬਾਦਲ ਨੇ ਆਪਣੇ ਸੰਗਤ ਦਰਸ਼ਨ ਪ੍ਰੋਗਰਾਮਾਂ ਰਾਹੀਂ ਪਿੰਡਾਂ ‘ਚ ਪੈਸੇ ਵੰਡਦਿਆਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਤੇ ਇਸ ਦੌਰਾਨ ਪੂਰੇ ਹਲਕੇ ਨੂੰ ਕਵਰ ਕਰ ਲਿਆ। ਜਦਕਿ ਪੰਜਵੀਂ ਵਾਰ ਮੁੱਖ ਮੰਤਰੀ ਬਣਨ ਤੱਕ ਉਹ ਇਸ ਹਲਕੇ ‘ਚ ਪਹਿਲਾਂ ਕਦੇ ਨਹੀਂ ਆਏ ਸਨ।

ਚੋਣਾਂ ਦਾ ਨਤੀਜ਼ਾ ਇਨ•ਾਂ ਕਾਰਨਾਂ ਦਾ ਸਿੱਟਾ ਹੈ।

Facebook Comment
Project by : XtremeStudioz