Close
Menu

ਅਕਾਲੀ ਕੌਂਸਲਰ ਦੇ ਲੜਕੇ ਵੱਲੋਂ ਔਰਬਿਟ ਬੱਸ ਵਿੱਚ ਵਿਦਿਆਰਥਣ ਨਾਲ ਛੇੜਛਾਡ਼

-- 31 August,2015

ਬਠਿੰਡਾ, 31 ਅਗਸਤ: ਔਰਬਿਟ ਕੰਪਨੀ ਦੀ ਬੱਸ ਵਿੱਚ ਅੱਜ ਦੁਪਹਿਰ ਵੇਲੇ ਇੱਕ ਅਕਾਲੀ ਕੌਂਸਲਰ ਦੇ ਲੜਕੇ ਵੱਲੋਂ ਥਾਪਰ ਇੰਸਟੀਚਿੳੂਟ ਦੀ ਇੱਕ ਵਿਦਿਆਰਥਣ ਨਾਲ ਛੇੜਖਾਨੀ ਕਰਨ ਕਰਕੇ ਹੰਗਾਮਾ ਹੋ ਗਿਆ। ਮਾਮਲਾ ਭਖਦਾ ਵੇਖ ਕੇ ਬੱਸ ਦੇ ਡਰਾੲੀਵਰ ਨੇ ਰਾਮਪੁਰਾ ਦੇ ਰੇਲਵੇ ਫਾਟਕ ’ਤੇ ਬੱਸ ਰੋਕ ਲਈ, ਜਿਸ ਦੌਰਾਨ ਲੜਕੇ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਮੌਕੇ ’ਤੇ ਹਾਜ਼ਰ ਲੋਕਾਂ ਨੇ ਉਸ ਨੂੰ ਫੜ ਕੇ ਕਾਫ਼ੀ ਖਿੱਚ ਧੂਹ ਕੀਤੀ। ਬੱਸ ਦੇ ਡਰਾੲੀਵਰ ਨੇ ਟ੍ਰੈਫ਼ਿਕ ਪੁਲੀਸ ਨੂੰ ਫੋਨ ’ਤੇ ਅਗਾਊਂ ਇਤਲਾਹ ਦਿੱਤੀ, ਜਿਸ ਮਗਰੋਂ ਰਾਮਪੁਰਾ ਫਾਟਕ ’ਤੇ ਤਾਇਨਾਤ ਟ੍ਰੈਫ਼ਿਕ ਪੁਲੀਸ ਦੇ ਮੁਲਾਜ਼ਮਾਂ ਨੇ ਥਾਣਾ ਰਾਮਪੁਰਾ ਨੂੰ ਸੂਚਿਤ ਕਰ ਦਿੱਤਾ। ਇਹ ਬੱਸ ਬਠਿੰਡਾ ਤੋਂ ਨੰਗਲ ਡੈਮ ਵਾਇਆ ਪਟਿਆਲਾ ਜਾ ਰਹੀ ਸੀ। ਲੜਕੇ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਆਖਿਆ ਕਿ ਉਸ ਨੇ ਲੜਕੀ ਨਾਲ ਕੋਈ ਛੇੜਖਾਨੀ ਨਹੀਂ ਕੀਤੀ ਹੈ ਅਤੇ ਕੁਦਰਤੀ ਉਸ ਦਾ ਹੱਥ ਲੜਕੀ ਨੂੰ ਲੱਗ ਗਿਆ ਸੀ। ਲੜਕੇ ਦਾ ਕਹਿਣਾ ਸੀ ਕਿ ਉਸ ਨੇ ਜਾਣਬੁੱਝ ਕੇ ਲੜਕੀ ਦੇ ਹੱਥ ਨਹੀਂ ਲਾਇਆ ਸੀ।
ਜਾਣਕਾਰੀ ਅਨੁਸਾਰ ਔਰਬਿਟ ਬੱਸ (ਨੰਬਰ ਪੀ.ਬੀ 03 ਏ 1035) ਵਿੱਚ ਅਬੋਹਰ ਦੀ ਥਾਪਰ ਇੰਸਟੀਿਚੳੂਟ ਵਿੱਚ ਪੜ੍ਹਦੀ ਇੱਕ ਲੜਕੀ ਨਾਲ ਬੱਸ ਵਿੱਚ ਸਵਾਰ ਇੱਕ ਲੜਕੇ ਨੇ ਛੇੜਖਾਨੀ ਸ਼ੁਰੂ ਕਰ ਦਿੱਤੀ। ਪਹਿਲਾਂ ਲੜਕੀ ਨੇ ਲੜਕੇ ਨੂੰ ਵਰਜਿਆ ਪਰ ਜਦੋਂ ੳੁਹ ਨਾ ਹਟਿਆ ਤਾਂ ਉਸ ਨੇ ਰੌਲਾ ਪਾ ਦਿੱਤਾ। ਸਵਾਰੀਆਂ ਨੇ ਵੀ ਲੜਕੀ ਦੀ ਹਮਾਇਤ ਕੀਤੀ। ਮਗਰੋਂ ਡਰਾੲੀਵਰ ਨੇ ਰਾਮਪੁਰਾ ਫਾਟਕ ’ਤੇ ਬੱਸ ਰੋਕ ਲਈ। ਬੱਸ ਰੁਕਦਿਆਂ ਹੀ ਲੜਕੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ੳੁਸ ਨੂੰ ਫੜ ਲਿਆ। ਰਾਮਪੁਰਾ ਫਾਟਕ ’ਤੇ ਤਾਇਨਾਤ ਟ੍ਰੈਫ਼ਿਕ ਪੁਲੀਸ ਦੇ ਹੌਲਦਾਰ ਕੁਲਦੇਵ ਸਿੰਘ ਨੇ ਦੱਸਿਆ ਕਿ ਉਸ ਨੂੰ ਔਰਬਿਟ ਕੰਪਨੀ ਦੇ ਅੱਡਾ ਇੰਚਾਰਜ ਦਾ ਫੋਨ ਆਇਆ ਸੀ ਕਿ ਬੱਸ ਵਿਚ ਕੋਈ ਲੜਕਾ ਕਿਸੇ ਲੜਕੀ ਨਾਲ ਛੇੜਖਾਨੀ ਕਰ ਰਿਹਾ ਹੈ। ਉਸ ਨੇ ਜਦੋਂ ਬੱਸ ਰੋਕੀ ਤਾਂ ਲੜਕਾ ਭੱਜਣ ਦੀ ਤਾਕ ਵਿੱਚ ਸੀ ਪਰ ਸਵਾਰੀਆਂ ਨੇ ੳੁਸ ਨੂੰ ਫੜ ਲਿਆ। ਉਨ੍ਹਾਂ ਨੇ ਲਡ਼ਕੇ ਨੂੰ ਰਾਮਪੁਰਾ ਥਾਣਾ ਦੀ ਪੁਲੀਸ ਦੇ ਹਵਾਲੇ ਕਰ ਦਿੱਤਾ। ਬੱਸ ਕੁਝ ਮਿੰਟ ਰੁਕੀ ਅਤੇ ਮਗਰੋਂ ਪਟਿਆਲਾ ਲਈ ਰਵਾਨਾ ਹੋ ਗਈ ਅਤੇ ਲੜਕੀ ਵੀ ਬੱਸ ਵਿੱਚ ਹੀ ਚਲੀ ਗਈ। ਮਗਰੋਂ ਪੁਲੀਸ ਲੜਕੇ ਨੂੰ ਥਾਣੇ ਲੈ ਗਈ।
ਲਿਖਤੀ ਮੁਆਫ਼ੀ ਮੰਗਣ ਮਗਰੋਂ ਮਾਮਲਾ ਹੋਿੲਆ ਖ਼ਤਮ
ਥਾਣਾ ਰਾਮਪੁਰਾ ਦੇ ਤਫ਼ਤੀਸ਼ੀ ਅਫ਼ਸਰ ਲਖਵੀਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾ ਨੂੰ ਥਾਣੇ ਬੁਲਾ ਲਿਆ ਸੀ ਅਤੇ ਲੜਕੇ ਨੇ ਲਿਖਤੀ ਮੁਆਫ਼ੀ ਮੰਗ ਲਈ ਹੈ, ਜਿਸ ਮਗਰੋਂ ਲੜਕੀ ਦਾ ਪਿਤਾ ਵੀ ਸੰਤੁਸ਼ਟ ਹੋ ਗਿਆ। ਉਨ੍ਹਾਂ ਆਖਿਆ ਕਿ ਮੁਆਫ਼ੀਨਾਮੇ ਮਗਰੋਂ ਮਾਮਲਾ ਖ਼ਤਮ ਕਰ ਦਿੱਤਾ ਗਿਆ ਹੈ।

Facebook Comment
Project by : XtremeStudioz