Close
Menu

ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਨਸ਼ਾ ਤਸਕਰੀ ‘ਚ ਸ਼ਾਮਿਲ ਹੋਣ ਨਾਲ ਸੀ.ਬੀ.ਆਈ ਜਾਂਚ ਜ਼ਰੂਰੀ: ਬਾਜਵਾ

-- 01 September,2015

ਚੰਡੀਗੜ : ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਦੋਵੇਂ ਸੱਤਾਧਾਰੀ ਗਠਜੋੜ ਸਾਂਝੇਦਾਰ ਅਕਾਲੀ ਦਲ ਤੇ ਭਾਜਪਾ ਨਸ਼ਾ ਤਸਕਰੀ ਸਮੇਤ ਸਾਰੇ ਅਪਰਾਧਾਂ ‘ਚ ਸ਼ਾਮਿਲ ਹਨ, ਜਿਸ ਕਾਰਨ ਹਾਈ ਕੋਰਟ ਦੀ ਨਿਗਰਾਨੀ ‘ਚ ਸੀ.ਬੀ.ਆਈ ਜਾਂਚ ਜ਼ਰੂਰੀ ਹੋ ਜਾਂਦੀ ਹੈ, ਕਿਉਂਕਿ ਇਹ ਸੂਬੇ ਦੇ ਭਵਿੱਖ ਨਾਲ ਜੁੜਿਆ ਮੁੱਦਾ ਹੈ।

ਉਨ•ਾਂ ਨੇ ਕਿਹਾ ਕਿ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਭਾਜਪਾ ਆਗੂ ਜਰਨੈਲ ਸਿੰਘ ਨਿਮਾਨਾ ਤੇ ਉਸਦੇ ਸਾਥੀਆਂ ਨੂੰ ਰਾਜਸਥਾਨ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਨਾਲ ਸਾਹਮਣੇ ਆਇਆ ਹੈ, ਜਿਨ•ਾਂ ਤੋਂ ਅਫੀਮ ਬਰਾਮਦ ਕੀਤੀ ਗਈ ਸੀ। ਇਸ ਤੋਂ ਪਹਿਲਾਂ, ਸੂਬਾ ਭਾਜਪਾ ਪ੍ਰਧਾਨ ਕਮਲ ਸ਼ਰਮਾ ਦੇ ਕਈ ਸਾਥੀ ਨਸ਼ਾ ਤਸਕਰੀ, ਝੂਠੇ ਲਾਇਸੈਂਸਾਂ, ਜਾਅਲੀ ਕਰੰਸੀ ਦੇ ਮਾਮਲਿਆਂ ‘ਚ ਪੇਸ਼ ਹੋਏ ਸਨ ਤੇ ਇਨ•ਾਂ ਲੋਕਾਂ ‘ਚ ਸ਼ਰਮਾ ਦੇ ਪੀ.ਏ ਵੀ ਸਨ।

ਉਨ•ਾਂ ਨੇ ਕਿਹਾ ਕਿ ਅਚਾਨਕ ਭਾਜਪਾ ਨੇ ਨਸ਼ਾ ਤਸਕਰੀ ਦੇ ਮੁੱਦੇ ਨੂੰ ਚੁੱਕਣਾ ਬੰਦ ਕਰ ਦਿੱਤਾ ਹੈ, ਕਿਉਂਕਿ ਉਸਦੇ ਆਗੂ ਪੰਜਾਬੀਆਂ ਖਿਲਾਫ ਇਸ ਗੰਦੀ ਸਾਜਿਸ਼ ‘ਚ ਬਰਾਬਰ ਦੇ ਸਾਂਝੇਦਾਰ ਹਨ। ਉਨ•ਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਮੁਖੀ ਅਮਿਤ ਸ਼ਾਹ ਨੂੰ ਇਸ ਮਾਮਲੇ ‘ਚ ਬੋਲਣਾ ਚਾਹੀਦਾ ਹੈ, ਕਿਉਂਕਿ ਪੰਜਾਬ ਇਕ ਬਾਰਡਰ ਸੂਬਾ ਹੈ ਅਤੇ ਇਹ ਹਰ ਕੋਈ ਜਾਣਦਾ ਹੈ ਕਿ ਵਿਸ਼ਵ ਭਰ ਦੇ ਨਸ਼ਿਆਂ ਦੇ ਪੈਸੇ ਅੱਤਵਾਦੀ ਗਤੀਵਿਧੀਆਂ ‘ਚ ਇਸਤੇਮਾਲ ਕੀਤੇ ਜਾਂਦੇ ਹਨ। ਪੰਜਾਬ ਪਹਿਲਾਂ ਹੀ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਇਸ ਦੁੱਖ ਨੂੰ ਝੇਲ ਚੁੱਕਾ ਹੈ। ਇਹੋ ਕਾਰਨ ਹੈ ਕਿ ਕਾਂਗਰਸ ਅਦਾਲਤ ਦੀ ਨਿਗਰਾਨੀ ਹੇਠ ਸੀ.ਬੀ.ਆਈ ਜਾਂਚ ਦੀ ਮੰਗ ਕਰ ਰਹੀ ਹੈ।

ਬਾਜਵਾ ਨੇ ਕਿਹਾ ਕਿ ਹਰ ਗੱਲ ਨੂੰ ਨਕਾਰਨਾ ਦੋਵੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਆਦਤ ਬਣ ਚੁੱਕੀ ਹੈ। ਇਥੋਂ ਤੱਕ ਕਿ ਇਨ•ਾਂ ਨੇ ਨਸ਼ਾ ਤਸਕਰੀ ਰੈਕੇਟ ਦੀ ਜਾਂਚ ਕਰ ਰਹੇ ਈ.ਡੀ. ਦੇ ਜਾਂਚ ਅਫਸਰ ਨਿਰੰਜਨ ਸਿੰਘ ਨੂੰ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਦਾ ਨਾਂ ਲਏ ਜਾਣ ਤੋਂ ਬਾਅਦ ਕਲਕੱਤਾ ਟਰਾਂਸਫਰ ਕੀਤੇ ਜਾਣ ‘ਤੇ ਪ੍ਰਤੀਕ੍ਰਿਆ ਨਹੀਂ ਦਿੱਤੀ, ਜਿਸ ਤੋਂ ਬਾਅਦ ‘ਚ ਨਸ਼ਾ ਤਸਕਰੀ ਦੇ ਮਾਮਲੇ ਹੇਠ ਮਨੀ ਲਾਂਡਰਿੰਗ ‘ਚ ਪੁਛਗਿਛ ਕੀਤੀ ਗਈ ਸੀ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਮੋਦੀ, ਸ਼ਾਹ ਤੇ ਹੋਰਨਾਂ ਭਾਜਪਾ ਤੇ ਆਰ.ਐਸ.ਐਸ ਆਗੂਆਂ ਵੱਲੋਂ ਨੈਤਿਕਤਾ ਦੇ ਪਿੱਟੇ ਜਾ ਰਹੇ ਢਿੰਢੋਰੇ ‘ਤੇ ਸਵਾਲ ਕੀਤਾ, ਕਿਉਂਕਿ ਜ਼ਮੀਨੀ ਪੱਧਰ ‘ਤੇ ਪਾਰਟੀ ‘ਚ ਕੋਈ ਬਦਲਾਅ ਨਹੀਂ ਹੈ ਤੇ ਇਸਦੇ ਆਗੂ ਅਜਿਹੀਆਂ ਗਤੀਵਿਧੀਆਂ ‘ਚ ਬਰਾਬਰ ਦੇ ਹਿੱਸੇਦਾਰ ਹਨ।

ਮਜੀਠੀਆ ‘ਤੇ ਵਰ•Îਦਿਆਂ ਬਾਜਵਾ ਨੇ ਉਨ•ਾਂ ਤੋਂ ਸਵਾਲ ਕੀਤਾ ਹੈ ਕਿ ਕੀ ਉਹ ਕਾਂਗਰਸ ਹਾਈ ਕਮਾਂਡ ਬਣ ਗਏ ਹਨ ਤੇ ਫੈਸਲਾ ਲੈਣਗੇ ਕਿ ਉਹ ਪੰਜਾਬ ਕਾਂਗਰਸ ਪ੍ਰਧਾਨ ਰਹਿਣਗੇ ਜਾਂ ਫਿਰ ਨਹੀਂ। ਉਨ•ਾਂ ਨੇ ਮਾਲ ਮੰਤਰੀ ਨੂੰ ਯਾਦ ਦਿਲਾਇਆ ਕਿ ਉਨ•ਾਂ ‘ਤੇ ਨਸ਼ਾ ਤਸਕਰੀ ‘ਚ ਸ਼ਮੂਲਿਅਤ ਦਾ ਦਾਗ ਹੈ।

ਉਨ•ਾਂ ਨੇ ਕਿਹਾ ਕਿ ਜੇ ਇਹ ਦੋਸ਼ ਝੂਠੇ ਹਨ, ਤਾਂ ਮਜੀਠੀਆ ਨੂੰ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਵਰਤ ‘ਤੇ ਬੈਠਣਾ ਚਾਹੀਦਾ ਹੈ, ਪਰ ਉਨ•ਾਂ ‘ਚ ਨੈਤਿਕ ਹਿੰਮਤ ਦੀ ਘਾਟ ਹੈ। ਇਸ ਲੜੀ ਹੇਠ, ਉਨ•ਾਂ ਨੂੰ ਹਰੇਕ ਪੱਧਰ, ਇਥੋਂ ਤੱਕ ਕਿ ਮੁੱਖ ਮੰਤਰੀ ਬਾਦਲ ਪਾਸੋਂ ਲਗਾਤਾਰ ਬੇਇਜੱਤੀ ਕਾਰਵਾਉਣ ਦੀ ਬਜਾਏ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਉਨ•ਾਂ ਨੇ ਭਾਜਪਾ ਵੱਲੋਂ 30 ਅਪ੍ਰੈਲ, 2014 ‘ਚ ਅਖਬਾਰਾਂ ‘ਚ ਦਿੱਤੇ ਗਏ ਪੂਰੇ ਪੇਜ਼ ਦੇ ਇਸ਼ਤਿਹਾਰ ਦਾ ਜ਼ਿਕਰ ਕੀਤਾ, ਜਿਸ ‘ਚ ਨਰਿੰਦਰ ਮੋਦੀ ਨੇ ਸੂਬੇ ‘ਚੋਂ ਨਸ਼ਾ ਤਸਕਰੀ ਨੂੰ ਜੜੋ•ਂ ਖਤਮ ਕਰਨ ਦਾ ਵਾਅਦਾ ਕੀਤਾ ਸੀ। ਇਹ ਇਸ਼ਤਿਹਾਰ ਖੁਦ ਸਾਬਤ ਕਰਦੀ ਹੈ ਕਿ ਪੰਜਾਬ ‘ਚ ਨਸ਼ਾ ਮਾਫੀਆ ਕੰਮ ਕਰਦਾ ਹੈ, ਪਰ ਬਾਦਲ ਸਰਕਾਰ ਨੇ ਇਸਨੂੰ ਕਦੇ ਵੀ ਨਹੀਂ ਨਕਾਰਿਆ।

Facebook Comment
Project by : XtremeStudioz