Close
Menu

ਅਕਾਲੀ ਦਲ ਦੀ ਕਾਨਫਰੰਸ ਵਿੱਚ ਬਾਦਲਾਂ ਦੀ ਗ਼ੈਰਹਾਜ਼ਰੀ ਰਡ਼ਕੀ

-- 20 September,2015

ਗੁਰੂ ਕੀ ਢਾਬ(ਜੈਤੋ), 20 ਸਤੰਬਰ: ਮੰਚ ’ਤੇ ਅਕਾਲੀ ਆਗੂ ਹੋਏ ਮਿਹਣੋ-ਮਿਹਣੀਗੁਰੂ ਕੀ ਢਾਬ ਮੇਲੇ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਮੁੱਢਲੀ ਕਤਾਰ ਦੇ ਆਗੂਆਂ ਵਿੱਚੋਂ ਜ਼ਿਆਦਾਤਰ ਗ਼ੈਰਹਾਜ਼ਰ ਰਹੇ ਜਿਸ ਕਾਰਨ ਸੀਨੀਅਰ ਆਗੂਆਂ ਦੇ ਵਿਚਾਰ ਸੁਣਨ ਆਏ ਸਰੋਤਿਆਂ ਵਿੱਚ ਮਾਯੂਸੀ ਦੇਖੀ ਗੲੀ। ਸੀਨੀਅਰ ਲੀਡਰਸ਼ਿਪ ਦੀ ਗ਼ੈਰ ਮੌਜੂਦਗੀ ਹੋਰ ਪਾਰਟੀ ਆਗੂਆਂ ਵੱਲੋਂ ਪਾਰਟੀ ਵਰਕਰਾਂ ’ਚ ਪੈਦਾ ਹੋਏ ਇਸ ਖਲਾਅ ਨੂੰ ਪੂਰਨ ਦੀ ਕਾਫੀ ਕੋਸ਼ਿਸ਼ ਕੀਤੀ ਗੲੀ। ਸਿੰਜਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਮਿੱਥੇ ਸਮੇਂ ਤੋਂ ਕਰੀਬ ਦੋ ਘੰਟੇ ਦੇਰੀ ਨਾਲ ਪਹੁੰਚੇ, ਏਨੇ ਵਿੱਚ ਲੰਬੀ ਉਡੀਕ ਮਗਰੋਂ ਲੋਕ ਪੰਡਾਲ ਵਿੱਚੋਂ ਉੱਠ ਕੇ ਜਾ ਚੁੱਕੇ ਸਨ।

ਸ੍ਰੀ ਢਿੱਲੋਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਆਪਣੇ ਭਾਸ਼ਣ ਵਿੱਚ ਬਹੁਤਾ ਸਮਾਂ ਆਮ ਆਦਮੀ ਪਾਰਟੀ(ਆਪ) ਦੀ ਆਲੋਚਨਾ ਕਰਨ ਵਿੱਚ ਹੀ ਲਾਇਆ ਜਦੋਂ ਕਿ ਕਾਂਗਰਸ ਬਾਰੇ ਕੁਝ ਵੀ ਕਹਿਣ ਤੋਂ ਉਨ੍ਹਾਂ ਗੁਰੇਜ਼ ਪੰਚਾਇਤ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਤੇ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਮਨਤਾਰ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਸਰਕਾਰ ਦਾ ਵੱਡੇ ਗਿਣਤੀ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਪ੍ਰੋਗਰਾਮ ਹੈ।
ਇਕੱਠ ਨੂੰ ਪੀ.ਆਰ.ਟੀ.ਸੀ. ਦੇ ਚੇਅਰਮੈਨ ਅਵਤਾਰ ਸਿੰਘ ਬਰਾੜ, ਵਿਧਾਇਕ ਦੀਪ ਮਲਹੋਤਰਾ, ਜੈਤੋ ਹਲਕੇ ਦੇ ਪਾਰਟੀ ਇੰਚਾਰਜ ਪ੍ਰਕਾਸ਼ ਸਿੰਘ ਭੱਟੀ ਸਮੇਤ ਕਈ ਆਗੂਆਂ ਨੇ ਸੰਬੋਧਨ ਕੀਤਾ।

ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ’ਤੇ ਸਥਿਤੀ ਉਦੋਂ ਕਸੁੱਤੀ ਬਣ ਗਈ ਜਦੋਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਅਵਤਾਰ ਸਿੰਘ ਬਰਾੜ ਨੇ ਸਪੱਸ਼ਟੀਕਰਨ ਦਿੱਤਾ ਕਿ ਦਹਾਕਿਆਂਬੱਧੀ ਉਨ੍ਹਾਂ ਕਾਂਗਰਸ ਪਾਰਟੀ ਵਿੱਚ ਬੇਦਾਗ ਰਹਿੰਦਿਆਂ ਸੇਵਾ ਕੀਤੀ ਹੈ ਅਤੇ ਹੁਣ ਵੀ ਉਹ ਬਿਨਾਂ ਤਨਖਾਹ ਤੋਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ੳੁਨ੍ਹਾਂ ਕਿਹਾ ਕਿ ੳੁਨ੍ਹਾਂ ਜਦੋਂ ਵੀ ਚੋਣ ਲੜੀ, ਹਮੇਸ਼ਾਂ ਆਪਣੀ ਜੇਬ ਦਾ ਨੁਕਸਾਨ ਕੀਤਾ। ੳੁਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਿਆਸੀ ਕੱਦ ਮੁਤਾਬਕ ਇਹ ਚੇਅਰਮੈਨਸ਼ਿਪ ਕੁਝ ਵੀ ਨਹੀਂ ਹੈ। ਉਹ ਹੁਣ ਵੀ ਇਸ ਨੂੰ ਤਿਆਗਣ ਲਈ ਤਿਆਰ ਹਨ। ਸਮਝਿਆ ਜਾ ਰਿਹਾ ਹੈ ਕਿ ਸ੍ਰੀ ਬਰਾੜ ਨੇ ਇਹ ਟਿੱਪਣੀ ਇਸ ਲਈ ਕੀਤੀ ਕਿੳੁਂ ਕਿ ਉਨ੍ਹਾਂ ਤੋਂ ਪਹਿਲਾਂ ਅਕਾਲੀ ਦਲ ਦੇ ਮੀਤ ਪ੍ਰਧਾਨ ਮੱਖਣ ਸਿੰਘ ਨੰਗਲ ਨੇ ਆਪਣੀ ਤਕਰੀਰ ਵਿੱਚ ਦਲ-ਬਦਲੂਆਂ ਨੂੰ ਸੋਚ ਸਮਝ ਕੇ ਪਾਰਟੀ ਵਿੱਚ ਦਾਖ਼ਲਾ ਦੇਣ ਦੀ ਸਲਾਹ ਦਿੱਤੀ ਸੀ।

ਰਹਿਤ ਮਰਿਆਦਾ ਦੀ ਉਲੰਘਣਾ ਦੇਖ ਕੇ ਜਥੇਦਾਰ ਹੋਏ ਖ਼ਫ਼ਾ
ਤਖ਼ਤ ਸ੍ਰੀ ਦਮਦਮਾ ਸਾਹਿਬ(ਤਲਵੰਡੀ ਸਾਬੋ) ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਦੁਆਰੇ ਦੇ ਦੀਵਾਨ ਹਾਲ ਵਿੱਚ ਕੀਤੀ ਜਾ ਰਹੀ ਕਾਨਫਰੰਸ ਵਿੱਚੋਂ ਖੜ੍ਹੇ ਖੜ੍ਹੋਤੇ ਵਾਪਸ ਚਲੇ ਗਏ। ਮਿਲੀ ਜਾਣਕਾਰੀ ਮੁਤਾਬਕ ਦਰਅਸਲ ਹੋਇਆ ਇਹ ਕਿ ਹਰ ਸਾਲ ਵਾਂਗ ਸਿਆਸੀ ਕਾਨਫਰੰਸ ਵਾਲੀ ਸਟੇਜ ਦੇ ਇਕ ਕੋਨੇ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਨਜ਼ਰ ਮੰਚ ਦੇ ਪਿੱਛੇ ਕੁਝ ਲੋਕਾਂ ਵੱਲੋਂ ਉਤਾਰੀਆਂ ਜੁੱਤੀਆਂ ਅਤੇ ਨੰਗੇ ਸਿਰ ਘੁੰਮਦੇ ਕੁਝ ਵਿਅਕਤੀਆਂ ’ਤੇ ਪਈ। ਇਹ ਸਭ ਵੇਖ ਕੇ ਉਹ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਪ੍ਰਬੰਧਕਾਂ ਨੂੰ ਕੋਲ ਸੱਦ ਕੇ ਕਥਿਤ ਤੌਰ ’ਤੇ ੳੁਨ੍ਹਾਂ ਦੀ ਕਾਫੀ ਖਿਚਾਈ ਕੀਤੀ ਅਤੇ ਖੜ੍ਹੇ-ਖੜ੍ਹੋਤੇ ਹੀ ੳੁੱਥੋਂ ਵਾਪਸ ਚਲੇ ਗਏ।

Facebook Comment
Project by : XtremeStudioz