Close
Menu

ਅਕਾਲੀ ਦਲ ਨਾਲੋਂ ਭਾਜਪਾ ਨਾਤਾ ਤੋੜੇ : ਨਵਜੋਤ ਕੌਰ ਸਿੱਧੂ

-- 04 August,2015

ਪਟਿਆਲਾ,  ਸਾਫ਼, ਸਪਸ਼ਟ ਤੇ ਲੋਕ ਪੱਖੀ ਰਾਜਨੀਤੀ ਲਈ ਇਸ ਖੇਤਰ ‘ਚ ਮੈਂ ਤੇ ਮੇਰੇ ਪਤੀ ਸਾਬਕਾ ਸਾਂਸਦ ਨਵਜੋਤ ਸਿੰਘ ਸਿੱਧੂ ਨੇ ਪੈਰ ਰੱਖਿਆ ਸੀ। ਪਰੰਤੂ ਮੌਜੂਦਾ ਸਮੇਂ ਜਿਸ ਤਰ੍ਹਾਂ ਪੰਜਾਬ ਅੰਦਰ ਭਾਜਪਾਈ ਵਰਕਰਾਂ ਦੀ ਅਣਦੇਖੀ ਹੋ ਰਹੀ ਹੈ, ਉਸ ਬੇਕਦਰੀ ਨਾਲ ਮੇਰਾ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਗੱਠਜੋੜ ਨਾਲ ਕੰਮ ਕਰਨਾ ਅਸੰਭਵ ਹੈ। ਕਿਉਂਕਿ ਮੈਂ ਪੰਜ ਸਾਲ ਤੱਕ ਆਪਣੀ ਪਾਰਟੀ ਭਾਜਪਾ ਦੀ ਸਿਪਾਹੀ ਵਜੋਂ ਕੰਮ ਕਰਨ ਲਈ ਪਾਬੰਦ ਹਾਂ। ਉਸ ਤੋਂ ਬਾਅਦ ਜੇ ਭਾਜਪਾ ਹਾਈਕਮਾਂਡ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਬਰਕਰਾਰ ਰੱਖਦੀ ਹੈ ਤਾਂ ਉਹ ਅਜਿਹੇ ਫ਼ੈਸਲੇ ਨੂੰ ਪਹਿਲ ਦੇਣਗੇ ਜਿਸ ਨਾਲ ਪੰਜਾਬ ਦਾ ਕੁੱਝ ਸੰਵਾਰਿਆ ਜਾ ਸਕਦਾ ਹੋਵੇ ਤੇ ਲੋਕਾਂ ਨੂੰ ਚੰਗਾ ਰਾਜਨੀਤਕ ਮਾਹੌਲ ਪ੍ਰਦਾਨ ਕੀਤਾ ਜਾਵੇ। ਇਹ ਗੱਲ ਭਾਜਪਾ ਦੀ ਮੁੱਖ ਪਾਰਲੀਮਾਨੀ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਨਵਜੋਤ ਕੌਰ ਸਿੱਧੂ ਨੇ ਪਟਿਆਲਾ ਵਿਚ ਪੱਤਰਕਾਰ ਮਿਲਣੀ ਦੌਰਾਨ ਕਹੀ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਨਿੱਜੀ ਤੌਰ ‘ਤੇ ਪਾਰਟੀ ਹਾਈਕਮਾਂਡ ਨੂੰ ਵੀ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰਨ ਦੀ ਰਾਏ ਕਈ ਵਾਰ ਦੇ ਚੁੱਕੇ ਹਨ, ਕਿਉਂਕਿ ਜਿਸ ਤਰ੍ਹਾਂ ਭਾਜਪਾਈ ਵਰਕਰਾਂ ਨੂੰ ਥਾਣਿਆਂ ਵਿਚ ਤੇ ਹੋਰ ਦਫ਼ਤਰਾਂ ਵਿਚ ਜ਼ਲੀਲ ਕੀਤਾ ਜਾ ਰਿਹਾ ਹੈ, ਭਾਜਪਾ ਦੇ ਹਿੱਸੇ ਆਈਆਂ ਵਜ਼ੀਰੀਆਂ ਵਿਚਲੇ ਅਧਿਕਾਰੀ ਆਪਣੇ ਮੰਤਰੀਆਂ ਦੇ ਕਹੇ ਤੋਂ ਬਾਹਰ ਚੱਲ ਰਹੇ ਹਨ, ਉਸ ਨਾਲ ਇਹ ਗੱਠਜੋੜ ਭਾਜਪਾ ਵਰਕਰਾਂ ਲਈ ਸਾਹ ਘੋਟੂ ਗੱਠਜੋੜ ਬਣ ਚੁੱਕਿਆ ਹੈ। ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਮੌਜੂਦਾ ਸਮੇਂ ਵੀ ਪਾਰਟੀ ਵੱਲੋਂ ਲਾਈ ਜਾਂਦੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਂਦੇ ਹਨ ਤੇ ਅੱਗੇ ਵੀ ਅਕਾਲੀ ਦਲ ਭਾਜਪਾ ਗੱਠਜੋੜ ਰਿਹਾ ਤਾਂ ਉਨ੍ਹਾਂ ਦੀ ਮਰਜ਼ੀ ਹੈ ਕਿ ਉਹ ਇਸ ਗੱਠਜੋੜ ਲਈ ਚੋਣ ਮੈਦਾਨ ਵਿਚ ਉਤਰਦੇ ਹਨ ਜਾਂ ਨਹੀਂ।

Facebook Comment
Project by : XtremeStudioz