Close
Menu

ਅਕਾਲੀ ਦਲ ਵੱਲੋਂ ਸੰਤ ਸੀਚੇਵਾਲ ਨੂੰ ਪ੍ਰਦੂਸ਼ਣ ਬੋਰਡ ਦੇ ਮੈਂਬਰ ਵਜੋਂ ਹਟਾਉਣ ਲਈ ਕਾਂਗਰਸ ਸਰਕਾਰ ਦੀ ਨਿਖੇਧੀ

-- 30 November,2018

ਡਾਕਟਰ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਉੱਤੇ ਉਹਨਾਂ ਨਾਲ ਜੁੜੀ ਕਾਲੀ ਵੇਂਈ ਦੀ ਸਫਾਈ ਕਰਨ ਵਾਲੀ ਇੱਕ ਧਾਰਮਿਕ ਹਸਤੀ ਦਾ ਨਿਰਾਦਰ ਕੀਤਾ ਹੈ

ਚੰਡੀਗੜ•/3 ਨਵੰਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉੱਘੇ ਵਾਤਾਵਰਣ ਪ੍ਰੇਮੀ ਅਤੇ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਵਜੋਂ ਹਟਾਉਣ ਲਈ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਪਾਰਟੀ ਨੇ ਕਿਹਾ ਹੈ ਕਿ ਇਹ ਗੱਲ ਇਸ ਲਈ ਵੀ ਵਧੇਰੇ ਦੁਖਦਾਈ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੀ ਕਾਲੀ ਵੇਂਈ ਦੀ ਸਫਾਈ ਕਰਨ ਵਾਲੀ ਇੱਕ ਧਾਰਮਿਕ ਹਸਤੀ ਨੂੰ ਗੁਰੂ ਸਾਹਿਬ ਦੇ 550ਵੇਂ ਪਰਕਾਸ਼ ਪੁਰਬ ਦੇ ਮੌਕੇ ਉੱਤੇ ਇਸ ਢੰਗ ਨਾਲ ਅਪਮਾਨਿਤ ਕੀਤਾ ਗਿਆ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੰਤ ਸੀਚੇਵਾਲ ਨੇ ਗੁਰਬਾਣੀ ਅਨੁਸਾਰ ਕੁਦਰਤ ਦੀ ਸੰਭਾਲ ਕਰਦਿਆਂ ਆਪਣੀ ਇੱਕ ਨਿਵੇਕਲੀ ਪਹਿਚਾਣ ਬਣਾਈ ਹੈ। ਉਹਨਾਂ ਕਿਹਾ ਕਿ ਬਾਬਾ ਨਾਨਕ ਦੇ 550ਵੇਂ ਪਰਕਾਸ਼ ਪੁਰਬ ਦੇ ਜਸ਼ਨਾਂ ਦੌਰਾਨ ਸੰਤ ਸੀਚੇਵਾਲ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਣਾ ਚਾਹੀਦਾ ਸੀ, ਕਿਉਂਕਿ ਉਹਨਾਂ ਨੇ ਕਾਲੀ ਵੇਂਈ ਦੀ ਸਫਾਈ ਕਰਕੇ ਇਸ ਅੰਦਰ ਮੁੜ ਤੋਂ ਜਾਨ ਪਾਈ ਹੈ। ਅਜਿਹਾ ਕਰਨ ਦੀ ਥਾਂ ਕਾਂਗਰਸ ਸਰਕਾਰ ਨੇ ਸੰਤ ਸੀਚੇਵਾਲ ਨੂੰ ਪੰਜਾਬ ਪ੍ਰਦੂਸ਼ਣ ਬੋਰਡ ਦੇ ਮੈਂਬਰ ਵਜੋਂ ਹਟਾ ਕੇ ਉਹਨਾਂ ਦਾ ਅਤੇ ਸਾਰੇ ਵਾਤਾਵਰਣ ਪ੍ਰੇਮੀਆਂ ਦਾ ਨਿਰਾਦਰ ਕੀਤਾ ਹੈ।

ਡਾਕਟਰ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਨਾ ਸਿਰਫ ਸੂਬੇ ਦੇ ਦਰਿਆਵਾਂ ਸਗੋਂ ਪਿੰਡਾਂ ਦੇ ਤਲਾਬਾਂ ਦੀ ਸਫਾਈ ਲਈ ਸੰਤ ਸੀਚੇਵਾਲ ਦੇ ਅਨੁਭਵ ਦੀ ਸਖ਼ਤ ਲੋੜ ਸੀ। ਪਰੰਤੂ ਇਸ ਤਰ•ਾਂ ਜਾਪਦਾ ਹੈ ਕਿ ਇਹ ਸਰਕਾਰ ਉਸਾਰੂ ਆਲੋਚਨਾ ਵੀ ਸੁਣਨ ਲਈ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਸੰਤ ਸੀਚੇਵਾਲ ਇੱਕ ਨਿਡਰ ਹਸਤੀ ਵਜੋਂ ਜਾਣੇ ਜਾਂਦੇ ਹਨ। ਉਹਨਾਂ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੀ ਇੱਕ ਖੰਡ ਮਿੱਲ ਵੱਲੋਂ ਰਸਾਇਣਕ ਰਹਿੰਦ-ਖੂੰਹਦ ਨਾਲ ਬਿਆਸ ਦਰਿਆ ਨੂੰ ਪਲੀਤ ਕਰਨ ਅਤੇ ਹਜ਼ਾਰਾਂ ਮੱਛੀਆਂ ਨੂੰ ਮਾਰਨ ਦੇ ਖ਼ਿਲਾਫ ਖੁੱਲ• ਕੇ ਬੋਲੇ ਸਨ।

ਅਕਾਲੀ ਆਗੂ ਨੇ ਕਿਹਾ ਕਿ ਸੰਤ ਨੂੰ ਪ੍ਰਦੂਸ਼ਣ ਬੋਰਡ ਨਾਲੋਂ ਜੁਦਾ ਕਰਨ ਨਾਲ ਸੂਬੇ ਵੱਲੋਂ ਪਿੰਡਾਂ ਦੇ ਤਲਾਬਾਂ ਦੀ ਸਫਾਈ ਸੀਚੇਵਾਲ ਦੇ ਤਰੀਕੇ ਨਾਲ ਕਰਵਾਉਣ ਦਾ ਆਰੰਭਿਆ ਕੰਮ ਵੀ ਪ੍ਰਭਾਵਿਤ ਹੋਵੇਗਾ। ਉਹਨਾਂ ਕਿਹਾ ਕਿ ਇਹ ਬਹੁਤ ਹੀ ਅਫਸੋਸਨਾਕ ਗੱਲ ਹੈ ਕਿ ਦੂਜੇ ਰਾਜ ਆਪਣੇ ਦਰਿਆਵਾਂ ਅਤੇ ਤਲਾਬਾਂ ਦੀ ਸਫਾਈ ਲਈ ਸੀਚੇਵਾਲ ਦੇ ਮਾਡਲ ਨੂੰ ਅਪਣਾ ਰਹੇ ਹਨ। ਇੱਥੋਂ ਤਕ ਕਿ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਨੇ ਦਰਿਆਵਾਂ ਦੀ ਸਫਾਈ ਲਈ ਇਸੇ ਮਾਡਲ ਦਾ ਸੁਝਾਅ ਦਿੱਤਾ ਹੈ। ਦੂਜੇ ਪਾਸੇ ਕਾਂਗਰਸ ਸਰਕਾਰ ਅਜਿਹੇ ਸੂਝਵਾਨ ਵਿਅਕਤੀ ਦਾ ਨਿਰਾਦਰ ਕਰ ਰਹੀ ਹੈ, ਜਿਸ ਦੁਆਰਾ ਕੀਤੇ ਕੰਮਾਂ ਦੀ ਪੂਰੀ ਦੁਨੀਆਂ ਪ੍ਰਸੰਸਾ ਕਰਦੀ ਹੈ।

ਇਹ ਟਿੱਪਣੀ ਕਰਦਿਆਂ ਕਿ ਸੀਚੇਵਾਲ ਨੂੰ ਪ੍ਰਦੂਸ਼ਨ ਬੋਰਡ ਨਾਲੋਂ ਵੱਖ ਕੀਤੇ ਜਾਣ ਨਾਲ ਪੰਜਾਬ ਅੰਦਰ ਵਾਤਾਵਰਣ ਮੁਹਿੰਮ ਨੂੰ ਵੱਡਾ ਧੱਕਾ ਲੱਗੇਗਾ, ਡਾਕਟਰ ਚੀਮਾ ਨੇ ਕਿਹਾ ਕਿ ਇਹ ਵਾਤਾਵਰਣ ਮੁਹਿੰਮ ਨਾਲ ਹੋਰ ਵਲੰਟੀਅਰ ਜੋੜ ਕੇ ਇਸ ਦਾ ਘੇਰਾ ਵੱਡਾ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਵਾਤਾਵਰਣ ਨਾਲ ਸੰਬੰਧਿਤ ਮਸਲਿਆਂ ਉੱਤੇ ਕਾਂਗਰਸ ਸਰਕਾਰ ਨਾਲ ਜੁੜਣ ਤੋਂ ਪਹਿਲਾਂ ਸਾਰੇ ਸੂਝਵਾਨ ਵਿਅਕਤੀ ਦੋ ਵਾਰ ਸੋਚਣਗੇ।

ਡਾਕਟਰ ਚੀਮਾ ਨੇ ਕਾਂਗਰਸ ਸਰਕਾਰ ਨੂੰ ਤੁਰੰਤ ਸੰਤ ਸੀਚੇਵਾਲ ਨੂੰ ਦੁਬਾਰਾ ਪ੍ਰਦੂਸ਼ਣ ਬੋਰਡ ਦਾ ਮੈਂਬਰ ਲਾਉਣ ਲਈ ਆਖਦਿਆਂ ਕਿਹਾ ਕਿ ਪ੍ਰਦੂਸ਼ਣ ਬੋਰਡ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਕੀਤੀਆਂ ਜਾ ਰਹੀਆਂ ਗਤੀਵਧੀਆਂ ਵਿਚ ਲੋਕਾਂ ਦਾ ਵਿਸ਼ਵਾਸ਼ ਬਣਾਉਣ ਲਈ ਇਹ ਬੇਹੱਦ ਜਰੂਰੀ ਹੈ।

Facebook Comment
Project by : XtremeStudioz