Close
Menu

ਅਕਾਲੀ-ਭਾਜਪਾ ‘ਆਪ’ ਦੀ ਚੜ੍ਹਤ ਤੋਂ ਬੁਖਲਾਈ: ਛੋਟੇਪੁਰ

-- 29 June,2015

‘ਮਿਸ਼ਨ 2017’ ਲਈ ਅਹੁੱਦੇਦਾਰਾਂ ਦੀ ਸੂਚੀ ਇਸ ਹਫ਼ਤੇ; ਪਾਰਟੀ ਅੰਦਰ ਹਰ ਹਾਲਤ ਵਿੱਚ ਅਨੁਸ਼ਾਸਨ ਬਰਕਰਾਰ ਰੱਖਿਆ ਜਾਵੇਗਾ

ਬਟਾਲਾ, 29 ਜੂਨ
‘’ਕੇਂਦਰ ਅਤੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਚੜ੍ਹਤ ਤੋਂ ਬੁਖਲਾ ਕੇ ਇਸ ਨੂੰ ਖੋਰਾ ਲਾਉਣ ਲਈ ਦਿਨ ਰਾਤ ਵਿਉਂਤਾਂ ਬਣਾ ਰਹੇ ਹਨ, ਪਰ ਦੇਸ਼ ਅਤੇ ਸੂਬੇ ਦੀ ਜਨਤਾ ਇਨ੍ਹਾਂ ਦੇ ‘ਫੁੱਟਪਾਉ’ ਇਰਾਦਿਆਂ ਨੂੰ ਹਰਗਿਜ਼ ਸਫ਼ਲ ਨਹੀਂ ਦੇਵੇਗੀ, ਕਿਉਂਕਿ ਭਾਜਪਾ ਤੇ ਅਕਾਲੀ ਦੇਸ਼ ਅਤੇ ਲੋਕਾਂ ਦੀ ਸੇਵਾ ਕਰਨ ਦੀ ਜਗ੍ਹਾ ਆਪਣੀਆਂ ਤਿਜੋਰੀਆਂ ਭਰਨ ‘ਤੇ ਲੱਗੇ ਹਨ। ‘’ ਇਹ ਸ਼ਬਦ ‘ਆਪ’ ਦੇ ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਇੱਥੇ  ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਹੇ। ੳੁਨ੍ਹਾਂ ਨੇ ਪੰਜਾਬ ‘ਚ ਆਗਾਮੀ ਵਿਧਾਨ ਸਭਾ ਚੋਣਾਂ ‘ਮਿਸ਼ਨ 2017’ ਲਈ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਦੀਆਂ ਸੂਚੀਆਂ ਹਫ਼ਤੇ  ‘ਚ ਜਾਰੀ ਕੀਤੇ ਜਾਣ ਦਾ ਖੁਲਾਸਾ ਕੀਤਾ। ੲਿਸ ਵਿੱਚ 13 ਲੋਕ ਸਭਾ ਹਲਕਿਆਂ ਲਈ 13 ਹੀ ਅਹੁਦੇਦਾਰ ਬਣਾਏ ਜਾ ਰਹੇ ਹਨ, ਉਨੇ ਆਬਜ਼ਰਵਰ ਦਿੱਲੀ ਤੋਂ ਹੋਣਗੇ। ਪੰਜਾਬ ਭਰ ਵਿੱਚ ਪਿੰਡ ਪੱਧਰ ’ਤੇ ਬੂਥ ਕਮੇਟੀਆਂ ਗਠਿਤ ਕੀਤੀਆਂ ਜਾ ਰਹੀਆਂ ਹਨ ਅਤੇ 9 ਵੱਖ ਵੱਖ ਵਿੰਗਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ, ਜੋ ‘ਮਿਸ਼ਨ’ ਨੂੰ ਪੂਰੀ ਵਿਉਂਤਬੰਦੀ ਅਨੁਸਾਰ ਸਿਰੇ ਲਗਾਉਣਗੇ ।
ਕਨਵੀਨਰ ਛੋਟੇਪੁਰ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ‘ਦਿੱਲੀ ‘ਚ ‘ਆਪ’ ਦੀ ਸਰਕਾਰ ਨਾਲ ਸਿਰੇ ਦਾ ਪੱਖਪਾਤ ਕਰਨ ਦੇ ਦੋਸ਼ ਲਗਾਏ ਅਤੇ ਦੱਸਿਆ ਕਿ ਸਾਬਕਾ ਕਾਨੂੰਨ ਮੰਤਰੀ ਤੋਮਰ ਨਾਲ ਜੋ ਕੀਤਾ ਗਿਆ, ਉਹੋ ਮਾਮਲਾ ਸਿਮਰਤੀ ਇਰਾਨੀ ਅਤੇ ਹੋਰਾਂ ਨਾਲ ਕਿਉਂ ਨਹੀਂ ਅਪਣਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਲਲਿਤ ਮੋਦੀ ਮਾਮਲੇ ‘ਚ ਚੁੱਪ ਅਤੇ ਬਚਾਉ ਕਰਨ ਦੀ ਨੀਤੀ ਨੇ ਭਾਜਪਾ ਨੂੰ ਦੋ ਧੜਿਆਂ ‘ਚ ਵੰਡ ਦਿੱਤਾ ਹੈ। ਦੇਸ਼ ਦੀ ਜਨਤਾ ਸਭ ਕੁਝ ਦੇਖ ਰਹੀ ਹੈ।
ਪੰਜਾਬ ਵਿੱਚ  ਭ੍ਰਿਸ਼ਟਾਚਾਰ, ਕਾਲਾ ਬਾਜ਼ਾਰੀ, ਭਾਈ- ਭਤੀਜਾਵਾਦ ਅਤੇ ਸਿਆਸੀ ਲੀਡਰਾਂ ਵੱਲੋਂ ਪੰਜਾਬ ਦੇ ਖ਼ਜ਼ਾਨੇ ਨੂੰ ਢਾਹ ਲਾਉਣ ਦੀ ਤਿੱਖੇ ਸ਼ਬਦਾਂ ਵਿੱਚ ਨਿਖ਼ੇਧੀ ਕਰਦਿਆਂ ਉਨ੍ਹਾਂ ਕਿਹਾ ਕਿ   ਸੂਬੇ ਦੀ ਜਨਤਾ ਹੁਣ ਅਜਿਹੀ ਸਰਕਾਰ ਤੋਂ ਛੁਟਕਾਰਾ ਪਾਉਣ ਲਈ ਸਮੇਂ ਦੀ ਉਡੀਕ ‘ਚ ਹੈ।
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ੳੁਨ੍ਹਾਂ ਕਿਹਾ ਕਿ  ‘ਆਪ’ ਦੇ ਅੰਦਰ ਹਰ ਹਾਲਤ ਵਿੱਚ ਅਨੁਸ਼ਾਸਨ ਬਰਕਰਾਰ ਰੱਖਿਆ ਜਾਵੇਗਾ। ਇੱਥੋਂ ਤੱਕ ਕਿ ਮਾਲਵਾ ਖੇਤਰ ਦੇ ‘ਆਪ’ ਦੇ ਚਾਰ ਲੋਕ ਸਭਾ ਮੈਂਬਰਾਂ ਨਾਲ ਪੂਰਾ ਤਾਲਮੇਲ ਬਣਾ ਕੇ  ‘ਮਿਸ਼ਨ 2017’ ਨੂੰ ਸਫ਼ਲ ਬਣਾਇਆ ਜਾਵੇਗਾ।

Facebook Comment
Project by : XtremeStudioz