Close
Menu

ਅਕਾਲੀ ਭਾਜਪਾ ਨੂੰ ਪਾਇਆ ਵੋਟ ਵਿਕਾਸ ਲਈ ਪਾਇਆ ਗਿਆ ਵੋਟ ਹੋਵੇਗਾ : ਹਰਦੀਪ ਸਿੰਘ ਪੁਰੀ

-- 30 April,2019

ਬਿਕਰਮ ਮਜੀਠੀਆ ਵਲੋਂ ਅੰਮ੍ਰਿਤਸਰ ਦੇ ਤੇਜ਼ ਵਿਕਾਸ ਲਈ ਪੁਰੀ ਨੂੰ ਸਮਰਥਨ ਦੇਣ ਦੀ ਕੀਤੀ ਅਪੀਲ ।

ਮਜੀਠੀਆ/30 ਅਪ੍ਰੈਲ: ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਹਲਕੇ ਦੇ ਤੇਜ਼ ਵਿਕਾਸ ਲਈ ਅਕਾਲੀ ਭਾਜਪਾ ਉਮੀਦਵਾਰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਪੂਰਨ ਸਮਰਥਨ ਦੇਣ ਦੀ ਅਪੀਲ ਕੀਤੀ ਹੈ। ਮਜੀਠਾ ਵਿਖੇ ਨਗਰ ਕੌਸਲ ਪ੍ਰਧਾਨ ਤਰੁਨ ਅਬਰੋਲ ਵਲੋਂ ਕਰਾਈ ਗਈ ਚੋਣ ਮੀਟਿੰਗ ਦੌਰਾਨ ਭਾਰੀ ਇਕਠ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਅਜ ਅੰਮ੍ਰਿਤਸਰ ਹਲਕੇ ਨੂੰ ਇੱਕ ਗਰੀਬ ਪੱਖੀ- ਕਿਸਾਨ ਪੱਖੀ ਅਤੇ ਵਿਕਾਸਮੁਖੀ ਨੁਮਾਇਦੇ ਦੀ ਲੋੜ ਹੈ। ਸ: ਪੁਰੀ ਇੱਕ ਵਿਕਾਸਮੁਖੀ ਇਨਸਾਨ ਵਜੋਂ ਜਾਣੇ ਜਾਂਦੇ ਹਨ, ਜਿਹੜੇ ਆਪਣੇ ਮੰਤਰਾਲੇ ਦੇ ਸਾਰੇ ਪ੍ਰਾਜੈਕਟਾਂ ਦੀ ਯੋਜਨਾਬੰਦੀ ਹੀ ਨਹੀਂ, ਸਗੋਂ ਉਹਨਾਂ ਨੂੰ ਮੁਕੰਮਲ ਕਰਵਾਉਣ ਦੇ ਕੰਮਾਂ ਵਿਚ ਵੀ ਸਰਗਰਮੀ ਨਾਲ ਭਾਗ ਲੈਂਦੇ ਹਨ। ਸਰਦਾਰ ਮਜੀਠੀਆ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਉਹਨਾਂ ਨੇ ਭਾਜਪਾ ਦੇ ਉਮੀਦਵਾਰ ਨੂੰ ਜਿਤਾਇਆ ਤਾਂ ਉਹ ਕੇਂਦਰ ਸਰਕਾਰ ਵਿਚ ਇੱਕ ਮੰਤਰੀ ਦੀ ਚੋਣ ਕਰ ਰਹੇ ਹੋਣਗੇ।

ਇਸ ਮੌਕੇ ਉਮੀਦਵਾਰ ਸ: ਹਰਦੀਪ ਸਿੰਘ ਪੁਰੀ ਨੇ ਕਿਸਾਨੀ ਕਰਜਾ ਮੁਆਫੀ ਬਾਰੇ ਕਾਂਗਰਸ ਦੀ ਕੈਪਟਨ ਸਰਕਾਰ ਵਲੋਂ ਬੋਲੇ ਗਏ ਝੂਠ ਲਈ ਕਾਂਗਰਸ ਦੀ ਸਖਤ ਅਲੋਚਨਾ ਕੀਤੀ। ਉÂਨਾਂ ਕਿਹਾ ਕਿ ਕਾਂਗਰਸ ਦੇ ਲਾਰਿਆਂ ਕਾਰਨ ਕਿਸਾਨਾਂ ਨੇ ਕਰਜ਼ਿਆਂ ਦੀ ਕਿਸ਼ਤਾਂ ਦੇਣੀਆਂ ਬੰਦ ਕਰ ਦਿੱਤੀਆਂ ਅਤੇ ਉਹ ਡਿਫਾਲਟਰ ਹੋ ਗਏ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਕੁਰਕੀ ਅਤੇ ਖੁਦਕੁਸ਼ੀਆਂ ਦਾ ਕਦੇ ਨਾ ਮੁੱਕਣ ਵਾਲਾ ਚੱਕਰ ਸ਼ੁਰੂ ਹੋ ਗਿਆ। ਕਾਂਗਰਸ ਸਰਕਾਰ ਵੱਲੋਂ ਕੀਤੇ ਵਿਸ਼ਵਾਸ਼ਘਾਤ ਮਗਰੋਂ ਪੰਜਾਬ ਅੰਦਰ 1000 ਤੋਂ ਵੱਧ ਕਿਸਾਨ ਆਪਣੀ ਜਾਨ ਦੇ ਚੁੱਕੇ ਹਨ।ਸ: ਪੁਰੀ ਨੇ ਕਿਹਾ ਕਿ ਉਹ ਜਿਤ ਉਪਰੰਤ ਸਖ਼ਤ ਮਿਹਨਤ ਨਾਲ ਆਪਣੇ ਹਲਕੇ ਦਾ ਹੁਲੀਆ ਬਦਲ ਦੇਣਗੇ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਨੂੰ ਪਾਇਆ ਵੋਟ ਵਿਕਾਸ ਲਈ ਪਾਇਆ ਗਿਆ ਵੋਟ ਹੋਵੇਗਾ। ਉਹਨਾਂ ਗੁਰੂ ਕੀ ਨਗਰੀ ਦੇ ਹਿੱਤਾਂ ਲਈ ਇੱਕਜੁਟ ਹੋਣ ਦੀ ਅਪੀਲ ਕੀਤੀ। ਇਸ ਮੌਕੇ ਨਗਰ ਪ੍ਰਧਾਨ ਤਰੁਨ ਅਬਰੋਲ ਨੇ ਸ: ਪੁਰੀ ਨਗ਼ੂੰ ਵਡੀ ਜਿਤ ਦਵਾਉਣ ਦਾ ਯਕੀਨ ਦਵਾਇਆ। ਇਸ ਮੌਕੇ ਰਾਜਮਹਿੰਦਰ ਸਿੰਘ ਮਜੀਠਾ, ਰਾਜਿੰਦਰ ਮੋਹਨ ਸਿੰਘ ਛੀਨਾ, ਤਲਬੀਰ ਸਿੰਘ ਗਿਲ ਇੰਚਾਰਜ ਹਲਕਾ ਦਖਣੀ, ਕੌਸਲਰ ਪ੍ਰਿੰਸ ਨਈਅਰ, ਅਜੈ ਚੋਪੜਾ, ਮਹਿੰਦਰ ਸਿੰਘ, ਮੁਖਤਾਰ ਸਿੰਘ, ਬਿਲਾ ਸ਼ਾਹ, ਦੁਰਗਾ ਦਾਸ, ਸਲਵੰਤ ਸਿੰਘ ਸੇਠ ਸਾਬਕਾ ਪ੍ਰਧਾਨ, ਬਲਬੀਰ ਸਿੰਘ ਚੰਦੀ , ਹਰਵਿੰਦਰ ਸਿੰਘ ਭੁਲਰ, ਪ੍ਰਭਦਿਆਲ ਸਿੰਘ ਨੰਗਲ ਪੰਨੂਆ, ਸਰਬਜੀਤ ਸਿੰਘ ਸਪਾਰੀਵਿੰਡ, ਬਬੀ ਭੰਗਵਾਂ, ਨਰੇਸ਼ ਕੁਮਾਰ, ਸੁਰਿੰਦਰ ਪਾਲ ਗੋਕਲ, ਸੁਰਿੰਦਰ ਸਿੰਘ ਐਮ ਸੀ, ਮੇਜਰ ਸਿੰਘ ਕਲੇਰ, ਰਵਿੰਦਰ ਸਿੰਘ,ਸੰਤ ਪ੍ਰਕਾਸ਼ ਸਿੰਘ, ਨਾਨਕ ਸਿੰਘ, ਜਗਰੂਪ ਸਿੰਘ ਚੰਦੀ, ਲਾਟੀ ਨੰਬਰਦਾਰ, ਹਰਦੇਵ ਸਿੰਘ, ਬਾਬਾ ਗੁਰਦੀਪ ਸਿੰਘ , ਧਰਮ ਸਿੰਘ, ਸੁਖਵਿੰਦਰ ਸਿੰਘ, ਭਾਮੇ ਸ਼ਾਹ, ਡਾ: ਬਿਟੂ, ਜਥੇਦਾਰ ਹਰਪਾਲ ਸਿੰਘ , ਮਨਦੀਪ ਸਿੰਘ,ਅਨੂਪ ਸਿੰਘ ਸੰਧੂ, ਭਿਪੰਦਰ ਸਿੰਘ ਭਿੰਦੂ, ਦਿਲਬਾਗ ਸਿੰਘ ਗਿਲ, ਐਡਵੋਕੇਟ ਸੁਲਤਾਨ ਸਿੰਘ ਗਿਲ, ਅਵਤਾਰ ਸਿੰਘ ਜਲਾਲਪੁਰਾ, ਬਚਿਤਰ ਸਿੰਘ ਮਜੀਠਾ, ਹਰਬੰਸ ਸਿੰਘ ਮਲੀ, ਬਿਲਾ ਸ਼ਾਹ , ਬਲਵਿੰਦਰ ਸਿੰਘ ਨਾਗ ਖੁਰਦ, ਮਨਪ੍ਰੀਤ ਸਿੰਘ ਉਪਲ, ਦੀਪਕ ਕੁਮਾਰ, ਮਨੋਜ ਕੁਮਾਰ, ਕੁਲਜੀਤ ਸਿੰਘ ਬੁਰਜ, ਬਲਰਾਜ ਸਿੰਘ ਔਲਖ, ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾ, ਬਿਸ਼ਨ ਸਿੰਘ ਪ੍ਰਧਾਨ ਗੁਰਦਵਾਰਾ ਕਮੇਟੀ, ਧਰਮ ਸਿੰਘ ਰੁਮਾਣਾਚਕ, ਜਸਪਾਲ ਸਿੰਘ ਗੋਸਲ ਜਿਮੀਦਾਰਾ, ਸਰਬਜੀਤ ਸਾਭੀ, ਸੁਖਵਿੰਦਰ ਸਿੰਘ ਭੰਗਾਲੀ ਆਦਿ ਮੌਜੂਦ ਸਨ।

Facebook Comment
Project by : XtremeStudioz