Close
Menu

ਅਕਾਲੀ ਸਰਕਾਰ ਨੇ ਦੱਬੀ 293 ਕਰੋੜ ਦੀ ਮੁਆਵਜ਼ਾ ਰਕਮ : ਜਾਖੜ

-- 13 April,2015

ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ‘ਤੇ ਕਿਸਾਨਾਂ ਲਈ ਕੇਂਦਰ ਤੋਂ ਆਈ 293 ਕਰੋੜ ਦੀ ਮੁਆਵਜ਼ਾ ਰਕਮ ਨੂੰ ਦਬਾਉਣ ਦੇ ਦੋਸ਼ ਲਗਾਏ ਹਨ। ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਭੇਜੀ ਗਈ ਰਕਮ ਸੂਬਾ ਸਰਕਾਰ ਨੇ ਦੱਬ ਲਈ ਹੈ।
ਜਾਖੜ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਪਿਛਲੇ ਸਾਲ ਕੇਂਦਰ ਵਲੋਂ ਭੇਜੀ ਗਈ 293 ਕਰੋੜ ਦੀ ਮੁਆਵਜ਼ਾ ਰਕਮ ਨੂੰ ਕਿਸਾਨਾਂ ਨੂੰ ਵੰਡਣ ਦੀ ਥਾਂ ‘ਤੇ ਸੰਗਤ ਦਰਸ਼ਨ ‘ਤੇ ਹੈਲੀਕਾਪਟਰਾਂ ‘ਤੇ ਹੀ ਖਰਚ ਕਰ ਦਿੱਤਾ ਹੈ।

Facebook Comment
Project by : XtremeStudioz