Close
Menu

ਅਕਾਲ ਤਖ਼ਤ ਤੋਂ ਹੋਇਆ ਫ਼ੈਸਲਾ ਸਾਰੇ ਪ੍ਰਵਾਨ ਕਰਨ: ਬੀਬੀ ਜਗੀਰ ਕੌਰ

-- 27 September,2015

ਸੰਗਰੂਰ, 27 ਸਤੰਬਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ ਕਰਨ ਬਾਰੇ ਅਕਾਲ ਤਖ਼ਤ ਵੱਲੋਂ ਸੁਣਾਏ ਗਏ ਫ਼ੈਸਲੇ ਨਾਲ ਜੇ ਕਿਸੇ ਨੂੰ ਕੋਈ ਠੇਸ ਪੁੱਜੀ ਹੈ ਤਾਂ ਹੁਣ ੳੁਸਨੂੰ ਚੁੱਪ ਰਹਿਣਾ ਚਾਹੀਦਾ ਹੈ। ਫ਼ੈਸਲੇ ਉਪਰ ਕਿੰਤੂ-ਪ੍ਰੰਤੂ ਕਰਕੇ ਸਿੱਖ ਕੌਮ ਦਾ ਜਨਾਜ਼ਾ ਨਹੀਂ ਕੱਢਣਾ ਚਾਹੀਦਾ।

ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਹੀ ਸਰਬੱਤ ਖ਼ਾਲਸਾ ਹੈ ਕਿਉਂਕਿ ਇਸ ਦੇ ਮੈਂਬਰ ਸਾਰੀ ਦੁਨੀਆਂ ਵਿੱਚੋਂ ਚੁਣ ਕੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸਿਆਸਤ ਅਤੇ ਧਰਮ ਦੋਵਾਂ ਵਿੱਚੋਂ ਕਿਸੇ ਨੂੰ ਤਾਂ ਸਰਵਉੱਚ ਮੰਨਣਾ ਚਾਹੀਦਾ ਹੈ। ਅਕਾਲ ਤਖ਼ਤ ਸਿੱਖਾਂ ਲਈ ਸਰਵਉੱਚ ਹੈ। ਇਸ ਲੲੀ ਅਕਾਲ ਤਖ਼ਤ ਤੋਂ ਹੋਇਆ ਫ਼ੈਸਲਾ ਸਭ ਨੂੰ ਸਿਰ ਝੁਕਾ ਕੇ ਮੰਨਣਾ ਚਾਹੀਦਾ ਹੈ।ਬੀਬੀ ਜਗੀਰ ਕੌਰ ਨੇ ਕਿਹਾ ਕਿ ਨਿੱਜੀ ਵਿਚਾਰ ਉਦੋਂ ਤੱਕ ਹੁੰਦੇ ਹਨ ਜਦੋਂ ਤੱਕ ਆਦੇਸ਼ ਜਾਰੀ ਨਾ ਹੋਏ ਹੋਣ। ਇਸ ਮੌਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਇਕਬਾਲਜੀਤ ਸਿੰਘ ਪੂਨੀਆ, ਬਲਵੰਤ ਸਿੰਘ ਸ਼ੇਰਗਿੱਲ, ਪ੍ਰੋਫ਼ੈਸਰ ਉਦੇ ਪ੍ਰਤਾਪ ਸਿੰਘ, ਗੁਰਚਰਨ ਸਿੰਘ ਸਰਾਓ, ਸਿਮਰਤ ਰਾਣਾ ਪੂਨੀਆ, ਸਤਿਗੁਰ ਸਿੰਘ ਨਮੋਲ, ਸਤਿਨਾਮ ਕਲੇਰ ਅਤੇ ਅਰਸ਼ਦੀਪ ਕਲੇਰ ਆਦਿ ਮੌਜੂਦ ਸਨ

Facebook Comment
Project by : XtremeStudioz