Close
Menu

ਅਖੀਰ ਕੇਜਰੀਵਾਲ ਨੇ ਤੋੜੀ ਯੋਗੇਂਦਰ – ਪ੍ਰਸ਼ਾਂਤ ‘ਤੇ ਚੁੱਪੀ

-- 10 April,2015


ਨਵੀਂ ਦਿੱਲੀ, ਆਮ ਆਦਮੀ ਪਾਰਟੀ ‘ਚ ਪਿਛਲੇ ਦਿਨੀਂ ਮੱਚੇ ਘਮਸਾਣ ਦੇ ਬਾਅਦ ਪਹਿਲੀ ਵਾਰ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਚੁੱਪੀ ਤੋੜੀ ਹੈ। ਕੇਜਰੀਵਾਲ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਪਾਰਟੀ ‘ਚ ਲੋਕਾਂ ਦੀ ਗੱਲ ਨੂੰ ਦਬਾਇਆ ਜਾਂਦਾ ਹੈ। ਉਨ੍ਹਾਂ ਨੇ ਪ੍ਰਸ਼ਾਂਤ ਭੂਸ਼ਣ ਤੇ ਯੋਗੇਂਦਰ ਯਾਦਵ ਨੂੰ ਹਟਾਏ ਜਾਣ ਦੇ ਫ਼ੈਸਲੇ ਨੂੰ ਠੀਕ ਦੱਸਿਆ। ਕੇਜਰੀਵਾਲ ਨੇ ਕਿਹਾ ਕਿ ਸਾਰਿਆਂ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ ਲੇਕਿਨ ਹਰ ਚੀਜ਼ ਦੀ ਇੱਕ ਮਰਿਆਦਾ ਹੁੰਦੀ ਹੈ। ਕੇਜਰੀਵਾਲ ਦੇ ਮੁਤਾਬਿਕ ਇੱਕ ਟੀਮ ਦੇ ਰੂਪ ‘ਚ ਹਰ ਗੱਲ ‘ਤੇ ਬਹਿਸ ਦੀ ਆਜ਼ਾਦੀ ਹੈ ਲੇਕਿਨ ਮਰਿਆਦਾ ਪਾਰ ਕਰਨਾ ਠੀਕ ਨਹੀਂ। ਕੇਜਰੀਵਾਲ ਨੇ ਇਹ ਗੱਲ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਦੇ ਦੌਰਾਨ ਕਹੀ। ਕੇਜਰੀਵਾਲ ਨੇ ਆਪਣੇ ਆਪ ‘ਤੇ ਲੱਗੇ ਹਾਈ ਕਮਾਂਡ ਦੇ ਇਲਜ਼ਾਮ ਨੂੰ ਵੀ ਖ਼ਾਰਜ ਕੀਤਾ। ਇਸ ਗੱਲਬਾਤ ‘ਚ ਕੇਜਰੀਵਾਲ ਨੇ ਉਸ ਆਡੀਓ ਸਟਿੰਗ ਤੇ ਦੁੱਖ ਜਤਾਇਆ ਜਿਸ ‘ਚ ਉਨ੍ਹਾਂ ਨੇ ਆਪ ਨੇਤਾਵਾਂ ਅਜੀਤ ਝਾਅ ਤੇ ਆਨੰਦ ਕੁਮਾਰ ਦੇ ਖ਼ਿਲਾਫ਼ ਅਪਮਾਨ ਜਨਕ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਵੀ ਮਨੁੱਖ ਹਾਂ ਤੇ ਮੇਰੇ ਤੋਂ ਵੀ ਗ਼ਲਤੀਆਂ ਹੋ ਜਾਂਦੀਆਂ ਹਨ। ਮੈਂ ਉਸ ਸਮੇਂ ਬਹੁਤ ਗ਼ੁੱਸੇ ‘ਚ ਸੀ। ਜਿਸ ਤਰ੍ਹਾਂ ਦੀ ਭਾਸ਼ਾ ਮੈਂ ਪ੍ਰਯੋਗ ਕੀਤੀ, ਉਸ ਤੋਂ ਬੱਚ ਸਕਦਾ ਸੀ।

Facebook Comment
Project by : XtremeStudioz