Close
Menu

ਅਗਲੇ ਪ੍ਰਧਾਨ ਮੰਤਰੀ ਬਾਰੇ ਅੰਦਾਜ਼ਾ ਲਾਉਣਾ ‘ਬਹੁਤ ਔਖਾ’: ਰਾਮਦੇਵ

-- 27 December,2018

ਮਦੁਰਾਇ, 27 ਦਸੰਬਰ
ਯੋਗ ਗੁਰੂ ਬਾਬਾ ਰਾਮਦੇਵ ਦਾ ਕਹਿਣਾ ਹੈ ਕਿ ਮੁਲਕ ਦੀ ਤਾਜ਼ਾ ਸਿਆਸੀ ਸਥਿਤੀ ਤੋਂ ਇਹ ਅੰਦਾਜ਼ਾ ਲਾਉਣਾ ‘ਬਹੁਤ ਮੁਸ਼ਕਲ’ ਹੈ ਕਿ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ। ਬਾਬਾ ਰਾਮਦੇਵ (53) ਨੇ ਕਿਹਾ ਕਿ ਉਨ੍ਹਾਂ ਦਾ ਸਿਆਸਤ ਵੱਲ ਕੋਈ ‘ਜ਼ਿਆਦਾ ਧਿਆਨ’ ਨਹੀਂ ਹੈ ਤੇ ਉਹ 2019 ਦੀਆਂ ਲੋਕ ਸਭਾ ਚੋਣਾਂ ਵਿਚ ਕਿਸੇ ਦੀ ਵੀ ਹਮਾਇਤ ਜਾਂ ਵਿਰੋਧ ਨਹੀਂ ਕਰਨਗੇ। ਇੱਥੇ ਹਵਾਈ ਅੱਡੇ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਯੋਗ ਗੁਰੂ ਨੇ ਕਿਹਾ ਕਿ ਉਨ੍ਹਾਂ ਦਾ ਕੋਈ ਸਿਆਸੀ ਜਾਂ ਧਾਰਮਿਕ ਏਜੰਡਾ ਨਹੀਂ ਹੈ ਤੇ ਉਹ ਭਾਰਤ ਤੇ ਬਾਕੀ ਦੁਨੀਆਂ ਨੂੰ ਬਸ ਅਧਿਆਤਮ ਨਾਲ ਜੋੜਨਾ ਚਾਹੁੰਦੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਹਿੰਦੂ ਭਾਰਤ ਤੇ ਫ਼ਿਰਕਾਪ੍ਰਸਤੀ ਨਾਲ ਉਨ੍ਹਾਂ ਦਾ ਕੋਈ ਵਾਹ-ਵਾਸਤਾ ਨਹੀਂ ਹੈ।
ਬਾਬਾ ਰਾਮਦੇਵ ਦਾ ਇਹ ਬਿਆਨ ਹੁਣ ਭਾਜਪਾ ਦੇ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਆਇਆ ਹੈ। ਅਯੁੱਧਿਆ ਮਾਮਲੇ ਬਾਰੇ ਬਾਬਾ ਰਾਮਦੇਵ ਨੇ ਕਿਹਾ ਕਿ ਜੇ ਹੁਣ ਵੀ ‘ਰਾਮ ਮੰਦਰ’ ਨਾ ਬਣ ਸਕਿਆ ਤਾਂ ਭਾਜਪਾ ਭਰੋਸਾ ਗੁਆ ਲਏਗੀ। ਉਹ ਰਾਮੇਸ਼ਵਰਮ ਵਿਚ ਭਾਰਤ ਸਵੈਭਿਮਾਨ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਆਏ ਸਨ। ਅਦਾਕਾਰ ਨਸੀਰੂਦੀਨ ਸ਼ਾਹ ਵੱਲੋਂ ਉੱਤਰ ਪ੍ਰਦੇਸ਼ ਹਿੰਸਾ ਦੇ ਮਾਮਲੇ ’ਚ ਦਿੱਤੇ ਬਿਆਨ ਬਾਰੇ ਯੋਗ ਗੁਰੂ ਨੇ ਕਿਹਾ ਕਿ ‘ਭਾਰਤ ਉੱਤੇ ਧਾਰਮਿਕ ਤੌਰ ’ਤੇ ਅਸਹਿਣਸ਼ੀਲ ਹੋਣ ਦਾ ਦੋਸ਼ ਲਾਉਣਾ ਦੇਸ਼ ਦੇ ਮਾਣ ਨੂੰ ਡੇਗਣ ਸਮਾਨ ਹੈ

Facebook Comment
Project by : XtremeStudioz