Close
Menu

ਅਗਲੇ ਮਹੀਨੇ ਰੂਸ ਦੇ ਦੌਰੇ ‘ਤੇ ਜਾਣਗੇ ਨਾਰਥ ਕੋਰੀਆਈ ਲੀਡਰ ਕਿਮ ਜੋਂਗ ਉਨ

-- 24 April,2015

ਮਾਸੋਕੇ- ਨਾਰਥ ਕੋਰੀਆ ਦੇ ਸੁਪਰੀਮ ਲੀਡਰ ਕਿਮ ਜੋਂਗ ਉਨ ਅਗਲੇ ਮਹੀਨੇ ਰੂਸ ਦੇ ਦੌਰੇ ‘ਤੇ ਜਾਣਗੇ। ਉਹ ਦੂਜੇ ਵਿਸ਼ਵ ਯੁੱਧ ਦੀ ਵਰ੍ਹੇਗੰਢ ‘ਤੇ ਰੂਸ ਜਾ ਰਹੇ ਹਨ। ਸਾਲ 2011 ‘ਚ ਕਿਮ ਜੋਂਗ ਇਲ ਦੀ ਮੌਤ ਤੋਂ ਬਾਅਦ ਲੀਡਰ ਦੀ ਇਹ ਪਹਿਲੀ ਯਾਤਰਾ ਹੋਵੇਗੀ। ਰੂਸੀ ਰਾਸ਼ਟਰਪਤੀ ਦੇ ਸਹਾਇਕ ਯੂਰੀ ਉਸ਼ਾਕੋਵ ਨੇ ਬੁੱਧਵਾਰ ਨੂੰ ਦੱਸਿਆ ਕਿ ਨਾਰਥ ਕੋਰੀਆਈ ਪ੍ਰਤੀਨਿਧੀਆਂ ਨੇ 9 ਮਈ ਨੂੰ ਕਿਮ ਜੋਂਗ ਉਨ ਦੇ ਮਸਕੋ ਆਉਣ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰੇ ਦੌਰਾਨ ਕਿਮ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਮਿਲਣਗੇ। ਸਟੇਟ ਮੀਡੀਆ ਅਨੁਸਾਰ ਪਿਛਲੇ ਸਾਲ ਦਸੰਬਰ ਤੋਂ ਕਿਮ ਦੀ ਯਾਤਰਾ ਦਾ ਪ੍ਰੋਗਰਾਮ ਬਣਿਆ ਸੀ। ਪਛਾਣ ਜ਼ਾਹਰ ਨਾ ਕਰਨ ਦੀ ਸ਼ਰਤ ‘ਤੇ ਪਿਛਲੇ ਮਹੀਨੇ ਰੂਸੀ ਅਧਿਕਾਰੀਆਂ ਨੇ ਸੀ. ਐੱਨ. ਐੱਨ. ਨੂੰ ਦੱਸਿਆ ਸੀ ਕਿ ਨਾਰਥ ਕੋਰੀਆ ਨੇ ਸੱਦਾ ਸਵੀਕਾਰ ਕਰ ਲਿਆ ਹੈ। ਹਾਲਾਂਕਿ ਰੂਸ ਵਲੋਂ ਇਸ ਦੀ ਆਧਿਕਾਰਤ ਤੌਰ ‘ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਦੂਜੇ ਵਿਸ਼ਵ ਯੁੱਧ ‘ਚ ਨਾਜਿਓਂ ‘ਤੇ ਸੋਵੀਅਤ ਯੂਨੀਅਨ ਦੀ ਜਿੱਤ ਨੂੰ ਰੂਸ ਵਿਜੇ ਦਿਵਸ ਦੇ ਤੌਰ ‘ਤੇ ਮਨਾਉਂਦਾ ਹੈ। ਇਸ ਸਾਲ ਇਸ ਦੀ 70ਵੀਂ ਵਰ੍ਹੇਗੰਢ ਹੈ। ਰੂਸ ਨੇ ਪ੍ਰੋਗਰਾਮ ‘ਚ ਦੁਨੀਆਭਰ ਦੇ 70 ਨੇਤਾਵਾਂ ਨੂੰ ਸੱਦਾ ਦਿੱਤਾ ਹੈ।

Facebook Comment
Project by : XtremeStudioz