Close
Menu

ਅਗਲੇ ਸਾਲ ਤੋਂ ਕੈਨੇਡਾ ਵਿਚ ਭੰਗ ਦੀ ਵਿੱਕਰੀ ਨੂੰ ਮਿਲੇਗੀ ਕਾਨੂੰਨੀ ਮਾਨਤਾ

-- 27 March,2017
ਟੋਰਾਂਟੋ— ਕੈਨੇਡਾ ‘ਚ ਅਗਲੇ ਮਹੀਨੇ ਭੰਗ ਦੀ ਵਿੱਕਰੀ ਨੂੰ 1 ਜੁਲਾਈ, 2018 ਤੱਕ ਕਾਨੂੰਨੀ ਮਾਨਤਾ ਦੇਣ ਦਾ ਐਲਾਨ ਕੀਤਾ ਜਾਵੇਗਾ। ਇਸ ਕਾਨੂੰਨ ਦਾ ਮਕਸਦ ਭੰਗ ਦੀ ਸਪਲਾਈ ਨੂੰ ਸੁਰੱਖਿਅਤ ਬਣਾਉਣਾ ਹੈ ਅਤੇ ਯਕੀਨੀ ਬਣਾਉਣਾ ਹੈ ਕਿ ਲਾਈਸੈਂਸ ਧਾਰਕ ਹੀ ਇਸ ਦਾ ਉਤਪਾਦਨ ਕਰਨ ਅਤੇ ਵੇਚਣ। ਹਾਲਾਂਕਿ ਪ੍ਰੋਵਿੰਸਾਂ ਕੋਲ ਇਹ ਅਧਿਕਾਰ ਹੋਵੇਗਾ ਕਿ ਉਹ ਭੰਗ ਕਿਨ੍ਹਾਂ ਨੂੰ ਅਤੇ ਕਿਵੇਂ ਵੇਚਣ। ਪ੍ਰੋਵਿੰਸ ਆਪਣੀ ਇੱਛਾ ਅਨੁਸਾਰ ਇਸ ਦੀ ਕੀਮਤ ਵੀ ਤੈਅ ਕਰ ਸਕਦੇ ਹਨ। ਓਟਾਵਾ ਨੇ ਭੰਗ ਨੂੰ ਖਰੀਦਣ ਦੀ ਘੱਟ ਤੋਂ ਘੱਟ ਉਮਰ ਹੱਦ 18 ਤੈਅ ਕੀਤੀ ਹੈ। ਜੇਕਰ ਪ੍ਰੋਵਿੰਸ ਚਾਹੇ ਤਾਂ ਭੰਗ ਖਰੀਦਣ ਦੀ ਵਧ ਤੋਂ ਵਧ ਉਮਰ ਹੱਦ ਵੀ ਤੈਅ ਕਰ ਸਕਦੇ ਹਨ।
ਜਿਹੜੇ ਕੈਨੇਡੀਅਨ ਘਰ ਵਿਚ ਭੰਗ ਪੈਦਾ ਕਰਨਾ ਚਾਹੁੰਦੇ ਹਨ, ਉਹ ਘਰ ਵਿਚ ਚਾਰ ਪੌਦਿਆਂ ਤੋਂ ਜ਼ਿਆਦਾ ਨਹੀਂ ਲਗਾ ਸਕਦੇ। ਭੰਗ ਦੀ ਵਿੱਕਰੀ ਨੂੰ ਕਾਨੂੰਨੀ ਬਣਾਉਣਾ ਪ੍ਰਧਾਨ ਮੰਤਰੀ ਟਰੂਡੋ ਦੇ ਵਿਵਾਦਤ ਚੋਣ ਵਾਅਦਿਆਂ ‘ਚੋਂ ਇਕ ਹੈ ਪਰ ਲਿਬਰਲਾਂ ਦਾ ਕਹਿਣਾ ਹੈ ਕਿ ਇਹ ਮੌਕਾ ਭੰਗ ਨੂੰ ਕਾਨੂੰਨੀ ਬਣਾ ਕੇ ਉਸ ਦੀ ਖਰੀਦੋ-ਫਰੋਖਤ ਦੀ ਨਿਗਰਾਨੀ ਕਰਨ ਦਾ ਹੈ ਤਾਂ ਜੋ ਬੱਚਿਆਂ ਅਤੇ ਅਪਰਾਧੀਆਂ ਦੇ ਹੱਥਾਂ ‘ਚੋਂ ਇਸ ਨੂੰ ਦੂਰ ਰੱਖਿਆ ਜਾਵੇ।
Facebook Comment
Project by : XtremeStudioz