Close
Menu

ਅਗਲੇ ਹਫ਼ਤੇ ਮੱਧ ਏਸ਼ੀਆ ਦੇ ਦੌਰੇ ‘ਤੇ ਜਾਣਗੇ ਮੋਦੀ

-- 04 July,2015

ਨਵੀਂ ਦਿੱਲੀ, 4 ਜੁਲਾਈ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫ਼ਤੇ ਮੱਧ ਏਸ਼ੀਆਈ ਦੇਸ਼ਾਂ ਦਾ ਦੌਰਾ ਕਰਨਗੇ | ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ, ਤੁਰਕਮੇੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਦੌਰੇ ਦੌਰਾਨ ਊਰਜਾ ਤੇ ਸੁਰੱਖਿਆ ਦਾ ਮੁੱਦਾ ਹੀ ਅਹਿਮ ਹੋਵੇਗਾ | 6 ਤੋਂ 13 ਜੁਲਾਈ ਤੱਕ ਦੇ ਇਸ ਦੌਰੇ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਕਜ਼ਾਕਿਸਤਾਨ ਤੋਂ ਕਰਨਗੇ, ਜਿਸ ‘ਚ ਉਹ ਊਰਜਾ ਸਹਿਯੋਗ ਅਤੇ ਯੂਰੇਨੀਅਮ ਖਨਨ ਦੇ ਮੁੱਦੇ ‘ਤੇ ਗੱਲਬਾਤ ਕਰਨਗੇ | ਦੋਵਾਂ ਦੇਸ਼ਾਂ ਦੀ ਇਸ ਮੁੱਦੇ ‘ਤੇ ਸਮਝੌਤਾ ਹੋਣ ਦੀਆਂ ਵੀ ਸੰਭਾਵਨਾਵਾਂ ਹਨ |
ਦੌਰੇ ਦੇ ਦੂਜੇ ਪੜਾਅ ‘ਚ ਉਜ਼ਬੇਕਿਸਤਾਨ ‘ਚ ਗੱਲਬਾਤ ਮੁੱਖ ਤੌਰ ‘ਤੇ ਦੁਵੱਲੇ ਵਪਾਰ ਨੂੰ ਵਧਾਉਣ ‘ਤੇ ਵੀ ਕੇਂਦਰਿਤ ਹੋਵੇਗੀ | 10-11 ਜੁਲਾਈ ਨੂੰ ਤੁਰਕਮੇਨਿਸਤਾਨ ਦੇ ਦੌਰੇ ਦੌਰਾਨ ਤਾਪੀ ਗੈਸ ਪਾਈਪ ਲਾਈਨ ਨੂੰ ਲੈ ਕੇ ਚਰਚਾ ਅੱਗੇ ਵਧਾਈ ਜਾਵੇਗੀ | ਇਸ ਦੌਰਾਨ ਮੋਦੀ ਰੂਸ ਦੇ ਉਫਾ ‘ਚ ਬਿ੍ਕਸ ਅਤੇ ਐਸ. ਸੀ. ਸਿਖਰ ਸੰਮੇਲਨ ‘ਚ ਵੀ ਸ਼ਿਰਕਤ ਕਰਨਗੇ |

Facebook Comment
Project by : XtremeStudioz