Close
Menu

ਅਜੇ ਮੇਰੀ ਧੀ ਫਿਲਮਾਂ ਦੇ ਲਿਹਾਜ਼ ਨਾਲ ਬਹੁਤ ਛੋਟੀ ਐ : ਕਾਜੋਲ

-- 03 April,2017
ਮੁੰਬਈ— ਬਾਲੀਵੁੱਡ ਅਭਿਨੇਤਰੀ ਕਾਜੋਲ ਨੇ ਕਿਹਾ ਹੈ ਕਿ, ”ਮੇਰੀ ਦੀ ਬੇਟੀ ਨਿਆਸਾ ਇਸ ਬਾਰੇ ਫੈਸਲਾ ਕਰਨ ਲਈ ਬਹੁਤ ਛੋਟੀ ਹੈ ਕਿ ਉਸ ਨੂੰ ਆਪਣੇ ਮਾਤਾ-ਪਿਤਾ ਵਾਂਗ ਕਲਾਕਾਰ ਬਣਨਾ ਚਾਹੀਦਾ ਜਾਂ ਨਹੀਂ। ਕਾਜੋਲ ਨੇ ਕਿਹਾ ਕਿ ਉਸ ਦੀ 13 ਸਾਲਾ ਧੀ ਘਰ ‘ਚ ‘ਕੋਈ ਕੰਮ ਨਹੀਂ’, ਦੇ ਦੌਰ ‘ਚੋਂ ਲੰਘ ਰਹੀ ਹੈ ਤੇ ਕਿਸੇ ਹੋਰ ਚੀਜ਼ ਬਾਰੇ ਨਹੀਂ ਸੋਚ ਰਹੀ।”
ਜ਼ਿਕਰਯੋਗ ਹੈ ਕਿ ਕਾਜੋਲ ਨੇ ਕਿਹਾ, ਫਿਲਹਾਲ ਉਸ ਦੀ ਕਿਸੇ ਚੀਜ਼ ਲਈ ਕੋਈ ਇੱਛਾ ਨਹੀਂ ਹੈ ਕਿਉਂਕਿ ਉਹ ਬਹੁਤ ਛੋਟੀ ਹੈ। ਉਹ ਘਰ ‘ਚ ਮਜ਼ਾ ਕਰ ਰਹੀ ਹੈ ਤੇ ਅਦਾਕਾਰੀ ਉਸ ਦੇ ਦਿਮਾਗ ‘ਚ ਨਹੀਂ ਹੈ। ਕਾਜੋਲ ਦਾ ਇਕ 6 ਸਾਲਾਂ ਦਾ ਬੇਟਾ ਵੀ ਹੈ। ਉਸ ਨੇ ਕਿਹਾ ਕਿ ਉਸ ਨੂੰ ਮਾਂ ਹੋਣਾ ਬਹੁਤ ਪਸੰਦ ਹੈ ਕਿਉਂਕਿ ਇਹ ਅਭਿਨੇਤਰੀ ਹੋਣ ਨਾਲੋਂ ਆਸਾਨ ਹੈ। ਕਾਜੋਲ ਨੇ ਕਿਹਾ ਕਿ ਇਹ ਇਕ ਫੁੱਲ ਟਾਈਮ ਜੌਬ ਹੈ ਜਿਸ ਲਈ ਪੂਰੇ ਸਮਰਪਣ ਦੀ ਲੋੜ ਹੁੰਦੀ ਹੈ।
 
Facebook Comment
Project by : XtremeStudioz