Close
Menu

ਅਡਵਾਨੀ ਕਮੇਟੀ ਦੇ ਮੈਂਬਰ ਨਹੀਂ ਇਸ ਲਈ ਨਹੀਂ ਦਿੱਤਾ ਸੱਦਾ- ਪ੍ਰਬੰਧਕ

-- 23 May,2015

ਮਥੁਰਾ- ਜ਼ਿਲ੍ਹੇ ਦੇ ਇਕ ਸਮਾਰੋਹ ‘ਚ ਲਾਲ ਕ੍ਰਿਸ਼ਨ ਅਡਵਾਨੀ ਨੂੰ ਸੱਦਾ ਨਹੀਂ ਦਿੱਤੇ ਜਾਣ ਨੂੰ ਲੈ ਕੇ ਉਠੇ ਵਿਵਾਦ ਦੇ ਵਿਚਕਾਰ ਆਯੋਜਕਾਂ ਨੇ ਕਿਹਾ ਹੈ ਕਿ ਭਾਜਪਾ ਦੇ ਉੱਘੇ ਨੇਤਾ ਇਸ ਪ੍ਰੋਗਰਾਮ ਨਾਲ ਜੁੜੀ ਕਮੇਟੀ ਦੇ ਕਦੀ ਮੈਂਬਰ ਨਹੀਂ ਰਹੇ ਹਨ। ਇਸ ਲਈ ਉਨ੍ਹਾਂ ਨੂੰ ਸੱਦਾ ਨਹੀਂ ਦਿੱਤਾ ਗਿਆ। ਜਨਸੰਘ ਦੇ ਵਿਚਾਰਕ ਪੰ.ਦੀਨਦਿਆਲ ਉਪਾਧਿਆਏ ਦੇ ਜਨਮ ਸਥਾਨ ਨਗਲਾ ਚੰਦਰਭਾਨ ‘ਚ 25 ਮਈ ਨੂੰ ਆਯੋਜਿਤ ਹੋਣ ਵਾਲੇ ਇਸ ਸਮਾਗਮ ‘ਚ ਪ੍ਰਧਾਨ ਮੰਤਰੀ ਮੋਦੀ ਹਿੱਸਾ ਲੈਣਗੇ। ਪੰਡਿਤ ਦੀਨਦਿਆਲ ਉਪਾਧਿਆਏ ਸਮਾਰਕ ਕਮੇਟੀ ਦੇ ਪ੍ਰਧਾਨ ਰੌਸ਼ਨ ਲਾਲ ਨੇ ਕਿਹਾ ਕਿ ਕਮੇਟੀ ਨੇ ਕੇਵਲ ਉਨ੍ਹਾਂ ਕੁਝ ਲੋਕਾਂ ਨੂੰ ਸੱਦਾ ਦਿੱਤਾ ਹੈ ਜੋ ਇਸ ਨਾਲ ਜੁੜੇ ਹਨ।

Facebook Comment
Project by : XtremeStudioz