Close
Menu

ਅਣਮਿੱਥਾ ਸਮਾਂ ਜੇਲ ‘ਚ ਰੱਖੇ ਜਾ ਸਕਦੇ ਹਨ ਇਮੀਗ੍ਰੇਸ਼ਨ ਡਿਟੇਨੀਜ਼ : ਜੱਜ

-- 28 July,2017

ਓਟਵਾ— ਫੈਡਰਲ ਕੋਰਟ ਦੇ ਜੱਜ ਨੇ ਮੰਗਲਵਾਰ ਨੂੰ ਕਿਹਾ ਕਿ ਇਮੀਗ੍ਰੇਸ਼ਨ ਡਿਟੇਨੀਜ਼ ਨੂੰ ਅਣਮਿੱਥੇ ਸਮੇਂ ਲਈ ਜੇਲ ‘ਚ ਰੱਖਿਆ ਜਾ ਸਕਦਾ ਹੈ ਕਿਉਂਕਿ ਉਹ ਚਾਰਟਰ ਆਫ ਰਾਈਟਸ ਐਂਡ ਫਰੀਡਮਜ਼ ਦੀ ਉਲੰਘਣਾ ਨਹੀਂ ਕਰ ਸਕਦੇ।
ਜੱਜ ਸਾਇਮਨ ਫੌਦਰਗਿੱਲ ਨੇ ਆਪਣੇ 58 ਸਫਿਆਂ ਦੇ ਫੈਸਲੇ ‘ਚ ਲਿਖਿਆ ਕਿ ਇਮੀਗ੍ਰੇਸ਼ਨ ਦੇ ਸਬੰਧ ‘ਚ ਨਜ਼ਰਬੰਦ ਵਿਅਕਤੀ ਨੂੰ ਕਿੰਨੀ ਦੇਰ ਤੱਕ ਬੰਦ ਰੱਖਿਆ ਜਾ ਸਕਦਾ ਹੈ ਇਸ ਦਾ ਕੋਈ ਸਧਾਰਨ ਜਵਾਬ ਨਹੀਂ ਹੈ। ਉਨ੍ਹਾਂ ਆਖਿਆ ਕਿ ਇਹ ਕੇਸ ਨਾਲ ਜੁੜੇ ਤੱਥਾਂ ਤੇ ਹਾਲਾਤ ਉੱਤੇ ਨਿਰਭਰ ਕਰਦਾ ਹੈ। ਸਾਬਕਾ ਇਮੀਗ੍ਰੇਸ਼ਨ ਡਿਟੇਨੀ ਐਲਵਿਨ ਬ੍ਰਾਊਨ ਨੇ ਪੰਜ ਸਾਲ ਵਧ ਸਕਿਊਰਿਟੀ ਵਾਲੀ ਜੇਲ੍ਹ ‘ਚ ਬਿਤਾਏ ਤੇ ਫਿਰ ਸਰਕਾਰ ਨੇ ਪਿਛਲੇ ਸਾਲ ਸਤੰਬਰ ‘ਚ ਉਸ ਨੂੰ ਜਮਾਇਕਾ ਡੀਪੋਰਟ ਕੀਤਾ। ਵਕੀਲਾਂ ਨੇ ਤਰਕ ਦਿੱਤਾ ਕਿ ਕੈਨੇਡਾ ਦਾ ਸਮੁੱਚਾ ਇਮੀਗ੍ਰੇਸ਼ਨ ਡਿਟੈਨਸ਼ਨ ਸਿਸਟਮ ਹੀ ਗੜਬੜ ਹੈ। ਵਕੀਲਾਂ ਨੇ ਇਹ ਮੰਗ ਵੀ ਕੀਤੀ ਕਿ ਗੈਰ ਨਾਗਰਿਕਾਂ ਨੂੰ ਸਰਕਾਰ ਕਿੰਨੀ ਦੇਰ ਤੱਕ ਨਜ਼ਰਬੰਦ ਰੱਖ ਸਕਦੀ ਹੈ ਇਸ ਲਈ ਵੀ ਅਦਾਲਤ ਨੂੰ ਇੱਕ ਨਿਰਧਾਰਤ ਮਿਆਦ ਤੈਅ ਕਰਨੀ ਚਾਹੀਦੀ ਹੈ, ਜਿਵੇਂ ਕਿ ਹੋਰਨਾਂ ਮੁਲਕਾਂ ‘ਚ ਹੈ।
ਫੌਦਰਗਿੱਲ ਨੇ ਇਸ ਅਰਜ਼ੀ ਨੂੰ ਖਾਰਿਜ ਕਰਦਿਆਂ ਆਪਣੇ ਫੈਸਲੇ ‘ਚ ਲਿਖਿਆ ਕਿ ਸਿਸਟਮ ਦੀਆਂ ਊਣਤਾਈਆਂ ਕਾਨੂੰਨ ਕਾਰਨ ਨਹੀਂ ਸਗੋਂ ਮਾਮਲੇ ਨੂੰ ਪੇਸ਼ ਕਰਨ ਨਾਲ ਜੁੜੀਆਂ ਹਨ। ਜਦੋਂ ਮਾਮਲਾ ਸਹੀ ਢੰਗ ਨਾਲ ਸਮਟਾ ਕੇ ਅਪਲਾਈ ਕੀਤਾ ਜਾਂਦਾ ਹੈ ਤਾਂ ਇਸ ਤਰ੍ਹਾਂ ਦੀਆਂ ਦਿੱਕਤਾਂ ਸਾਹਮਣੇ ਨਹੀਂ ਆਉਂਦੀਆਂ। ਉਨ੍ਹਾਂ ਆਖਿਆ ਕਿ ਮੌਜੂਦਾ ਰੈਗੂਲੇਸ਼ਨਜ਼ ਚਾਰਟਰ ਨਾਲ ਪੂਰੀ ਤਰ੍ਹਾਂ ਮੇਲ ਖਾਂਦੀਆਂ ਹਨ। ਇਹ ਇਸ ਗੱਲ ਦਾ ਸੰਕੇਤ ਨਹੀਂ ਹੈ ਕਿ ਸਿਸਟਮ ਹੀ ਗੈਰਸੰਵਿਧਾਨਕ ਹੈ।

Facebook Comment
Project by : XtremeStudioz